#AMERICA

ਭਾਰਤੀ-ਅਮਰੀਕੀ ਪ੍ਰੋ. ਹਰੀ ਬਾਲਾਕ੍ਰਿਸ਼ਨਨ ਮਾਰਕੋਨੀ ਪੁਰਸਕਾਰ ਨਾਲ ਸਨਮਾਨਿਤ

ਨਿਊਯਾਰਕ, 2 ਮਾਰਚ (ਪੰਜਾਬ ਮੇਲ)- ਭਾਰਤੀ ਮੂਲ ਦੇ ਅਮਰੀਕੀ ਪ੍ਰੋਫੈਸਰ ਹਰੀ ਬਾਲਾਕ੍ਰਿਸ਼ਨਨ ਨੂੰ 2023 ਦੇ ਮਾਰਕੋਨੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਮਾਰਕੋਨੀ ਪੁਰਸਕਾਰ ਨੂੰ ਸੰਚਾਰ ਤਕਨੀਕੀ ਦੇ ਖੇਤਰ ‘ਚ ਵੱਕਾਰੀ ਸਨਮਾਨ ਮੰਨਿਆ ਜਾਂਦਾ ਹੈ। ਇਹ ਪੁਰਸਕਾਰ ਵਾਇਰਡ ਅਤੇ ਵਾਇਰਲੈੱਸ ਨੈੱਟਵਰਕਿੰਗ, ਮੋਬਾਈਲ ਸੈਂਸਿੰਗ ਅਤੇ ਵਿਤਰਿਤ ਸਿਸਟਮ ‘ਚ ਮੌਲਿਕ ਖੋਜ ‘ਚ ਮਹੱਤਵਪੂਰਨ ਯੋਗਦਾਨ ਦੇਣ ਲਈ ਦਿੱਤਾ ਜਾਂਦਾ ਹੈ। ਐੱਮ.ਆਈ. ਟੀ. ਦੇ ਇਲੈਕਟ੍ਰੀਕਲ ਇੰਜੀਨੀਅਰਿੰਗ ਅਤੇ ਕੰਪਿਊਟਰ ਸਾਇੰਸ ਵਿਭਾਗ ‘ਚ ਫਿਉਤਸੁ ਪ੍ਰੋਫੈਸਰ ਬਾਲਾਕ੍ਰਿਸ਼ਨਨ ਨੂੰ 22 ਫਰਵਰੀ ਨੂੰ ਇਨਾਮ ਜੇਤੂ ਐਲਾਨਿਆ ਗਿਆ ਸੀ।

Leave a comment