#INDIA

84 ਸਿੱਖ ਕਤਲੇਆਮ: ਦਿੱਲੀ ਅਦਾਲਤ ਵੱਲੋਂ ਫੈਸਲਾ 12 ਫਰਵਰੀ ਤੱਕ ਮੁਲਤਵੀ

ਨਵੀਂ ਦਿੱਲੀ, 7 ਫਰਵਰੀ (ਪੰਜਾਬ ਮੇਲ)- ਦਿੱਲੀ ਦੀ ਇੱਕ ਅਦਾਲਤ ਨੇ ਸ਼ੁੱਕਰਵਾਰ ਨੂੰ ਕੌਮੀ ਰਾਜਧਾਨੀ ਦੇ ਸਰਸਵਤੀ ਵਿਹਾਰ ਖੇਤਰ ਵਿਚ ਦੋ ਵਿਅਕਤੀਆਂ ਦੇ ਕਤਲ ਦੇ ਸਬੰਧ ਵਿਚ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਵਿਰੁੱਧ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਕਤਲ ਕੇਸ ਵਿਚ ਆਪਣਾ ਫੈਸਲਾ 12 ਫਰਵਰੀ ਤੱਕ ਟਾਲ ਦਿੱਤਾ ਹੈ। ਜ਼ਿਕਰਯੋਗ ਹੈ ਕਿ ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਫੈਸਲਾ ਸੁਣਾਉਣਾ ਸੀ ਜੋ ਕਿ ਬੁੱਧਵਾਰ ਤੱਕ ਟਾਲ ਦਿੱਤਾ।