ਨਿਊਯਾਰਕ, 18 ਅਕਤੂਬਰ (ਪੰਜਾਬ ਮੇਲ) – ਇਕ ਇੰਟਰਵਿਊ ਦੌਰਾਨ ਡੋਨਾਲਡ ਟਰੰਪ ਨੇ ਕੁਝ ਅਜਿਹਾ ਕਿਹਾ, ਜਿਸ ਕਾਰਨ ਉਹ ਖੁਦ ਨਿਸ਼ਾਨੇ ‘ਤੇ ਆ ਗਏ ਹਨ। ਅਸਲ ਵਿੱਚ ਉਸਨੇ ਕਿਹਾ ਕਿ ਸਿਰਫ ਮੂਰਖ ਲੋਕ ਹੀ ਬਜ਼ੁਰਗਾਂ ਨੂੰ ਚੁਣਦੇ ਹਨ। ਇਹ ਕਹਿੰਦੇ ਹੋਏ ਡੋਨਾਲਡ ਟਰੰਪ ਇਹ ਭੁੱਲ ਗਏ ਕਿ ਉਹ ਖੁਦ 78 ਸਾਲ ਦੀ ਉਮਰ ਵਿਚ ਰਾਸ਼ਟਰਪਤੀ ਅਹੁਦੇ ਦੀ ਚੋਣ ਲੜ ਰਹੇ ਹਨ। ਕੁਝ ਸਮਾਂ ਪਹਿਲਾਂ ਤੱਕ ਡੋਨਾਲਡ ਟਰੰਪ ਜੋ ਬਿਡੇਨ ਦੀ ਵਧਦੀ ਉਮਰ ਨੂੰ ਲੈ ਕੇ ਨਿਸ਼ਾਨਾ ਸਾਧ ਰਹੇ ਸਨ ਪਰ ਜੋ ਬਿਡੇਨ ਦੇ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਹਟਣ ਅਤੇ ਉਨ੍ਹਾਂ ਦੀ ਜਗ੍ਹਾ ਕਮਲਾ ਹੈਰਿਸ ਦੇ ਲਏ ਜਾਣ ਤੋਂ ਬਾਅਦ ਹੁਣ ਟਰੰਪ ਖੁਦ ਆਪਣੀ ਵਧਦੀ ਉਮਰ ਨੂੰ ਲੈ ਕੇ ਆਲੋਚਕਾਂ ਦੇ ਨਿਸ਼ਾਨੇ ‘ਤੇ ਹਨ। ਕਮਲਾ ਹੈਰਿਸ ਨੇ ਟਰੰਪ ਦੀ ਮਾਨਸਿਕ ਸਿਹਤ ‘ਤੇ ਵੀ ਸਵਾਲ ਉਠਾਏ ਹਨ।