#INDIA

7 ਸਾਲਾਂ ‘ਚ ਭਾਰਤ ਦੀ ਬੇਰੁਜ਼ਗਾਰੀ ਦਰ ‘ਚ ਭਾਰੀ ਗਿਰਾਵਟ ਦਰਜ

ਬੇਰੁਜ਼ਗਾਰੀ ਦਰ 6% ਤੋਂ ਘਟੀ
ਨਵੀਂ ਦਿੱਲੀ, 6 ਦਸੰਬਰ (ਪੰਜਾਬ ਮੇਲ)- ਭਾਰਤ ਵਿਚ ਬੇਰੁਜ਼ਗਾਰੀ ਦਰ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਦੱਸਿਆ ਕਿ ਤਾਜ਼ਾ ਸਾਲਾਨਾ ਪੀਰੀਅਡਿਕ ਲੇਬਰ ਫੋਰਸ ਸਰਵੇ (ਪੀ.ਐੱਲ.ਐੱਫ.ਐ.ਸ.) ਰਿਪੋਰਟ ਵਿਚ ਉਪਲਬਧ ਅੰਕੜਿਆਂ ਦੇ ਅਨੁਸਾਰ ਕੋਵਿਡ ਦੀ ਮਿਆਦ ਸਮੇਤ ਪਿਛਲੇ 7 ਸਾਲਾਂ ਦੌਰਾਨ ਰੁਜ਼ਗਾਰ ਦਰਸਾਉਂਦਾ ਅਨੁਮਾਨਿਤ ਵਰਕਰ ਆਬਾਦੀ ਅਨੁਪਾਤ (ਡਬਲਯੂ.ਪੀ.ਆਰ.) 2017-18 ਵਿਚ 46.8% ਤੋਂ 58.2% ਹੋ ਗਿਆ। ਇਸੇ ਮਿਆਦ ਦੇ ਦੌਰਾਨ, 15 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਆਮ ਸਥਿਤੀ ‘ਤੇ ਬੇਰੁਜ਼ਗਾਰੀ ਦਰ (ਯੂ.ਆਰ.) 6.0% ਤੋਂ ਘੱਟ ਕੇ 3.2% ਹੋ ਗਈ ਹੈ।