#world

65 ਯੂਕਰੇਨੀ ਜੰਗੀ ਕੈਦੀਆਂ ਨੂੰ ਲਿਜਾ ਰਿਹਾ ਰੂਸੀ ਜਹਾਜ਼ ਹੋਇਆ ਕ੍ਰੈਸ਼

ਯੂਕਰੇਨ , 25 ਜਨਵਰੀ (ਪੰਜਾਬ ਮੇਲ)- ਯੂਕਰੇਨ ਦੇ ਕੈਦੀਆਂ ਨੂੰ ਲੈ ਕੇ ਜਾ ਰਿਹਾ ਜਹਾਜ਼ ਕਰੈਸ਼ ਹੋ ਗਿਆ ਹੈ। ਇਹ ਦਾਅਵਾ ਰੂਸ ਨੇ ਕੀਤਾ ਹੈ। ਰੂਸ ਨੇ ਬੁੱਧਵਾਰ ਨੂੰ ਕਿਹਾ ਕਿ 65 ਯੂਕਰੇਨੀ ਜੰਗੀ ਕੈਦੀਆਂ ਨੂੰ ਲੈ ਕੇ ਜਾ ਰਿਹਾ ਉਸਦਾ ਆਈਐਲ-76 ਟਰਾਂਸਪੋਰਟ ਜਹਾਜ਼ ਯੂਕਰੇਨ ਦੀ ਸਰਹੱਦ ਦੇ ਨੇੜੇ ਪੱਛਮੀ ਬੇਲਗਰੂਡ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ ਹੈ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਹ ਹਾਦਸਾ ਪੱਛਮੀ ਬੇਲਗੋਰੋਡ ਖੇਤਰ ਵਿੱਚ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ ਵਿੱਚ 65 ਕੈਦੀ ਮੌਜੂਦ ਸੀ। ਹਾਦਸਾਗ੍ਰਸਤ ਜਹਾਜ਼ ਰੂਸੀ ਆਈਐਲ-76 ਮਿਲਟਰੀ ਟ੍ਰਾਂਸਪੋਰਟ ਏਅਰਕ੍ਰਾਫਟ ਹੈ।
ਰੂਸ ਦੇ ਰੱਖਿਆ ਮੰਤਰਾਲੇ ਦੇ ਹਵਾਲੇ ਤੋਂ ਕਿਹਾ ਜਾ ਰਿਹਾ ਹੈ ਕਿ ਜਹਾਜ਼ ‘ਤੇ ਸਵਾਰ 65 ਯੂਕਰੇਨੀ ਫੌਜੀ ਜਵਾਨ ਸਨ, ਜਿਨ੍ਹਾਂ ਨੂੰ ਅਦਲਾ-ਬਦਲੀ ਲਈ ਬੇਲਗੋਰੋਡ ਖੇਤਰ ਲਿਜਾਇਆ ਜਾ ਰਿਹਾ ਸੀ। ਕੈਦੀਆਂ ਨੂੰ ਲਿਜਾਣ ਲਈ ਇਸ ਵਿੱਚ ਚਾਲਕ ਦਲ ਦੇ 6 ਮੈਂਬਰ ਅਤੇ 3 ਐਸਕਾਰਟ ਸਨ।