#CANADA #INDIA

53 ਸਾਲਾ ਪੰਜਾਬੀ ਐਥਲੀਟ ਦੀ ਜਹਾਜ਼ ‘ਚ ਦਿਲ ਦੀ ਧੜਕਣ ਬੰਦ ਹੋਣ ਕਾਰਨ ਮੌਤ

ਨਵੀਂ ਦਿੱਲੀ/ਸਰੀ, 8 ਮਾਰਚ (ਪੰਜਾਬ ਮੇਲ)- ਸਰੀ ਤੋਂ ਆਪਣੇ ਪਿਤਾ ਦੇ ਅਸਤ ਪਾਉਣ ਪੰਜਾਬ ਜਾ ਰਹੇ 53 ਸਾਲਾ ਸਥਾਨਕ ਐਥਲੀਟ ਸ. ਦਰਬਾਰਾ ਸਿੰਘ ਘੁੰਮਣ (ਮਾਣਕਾਂ-ਘੁੰਮਣਾਂ) ਜਹਾਜ਼ ਵਿਚ ਹੀ ਦਿਲ ਬੰਦ ਹੋਣ ਕਾਰਨ ਚੜ੍ਹਾਈ ਕਰ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਜਹਾਜ਼ ਦਿੱਲੀ ਉਤਰਨ ਵਿਚ ਪੌਣਾ ਕੁ ਘੰਟਾ ਰਹਿੰਦਾ ਸੀ ਕਿ ਇਹ ਭਾਣਾ ਵਾਪਰ ਗਿਆ ਅਤੇ ਕੁਝ ਹੀ ਪਲਾਂ ‘ਚ ਉਹ ਸਦੀਵੀ ਵਿਛੋੜਾ ਦੇ ਗਏ।
ਸ. ਘੁੰਮਣ ਪੰਜਾਬ ਤੋਂ ਪਿੰਡ ਮਾਣਕਾਂ, ਫਗਵਾੜਾ ਨਾਲ ਸੰਬੰਧਤ ਸਨ। ਉਹ ਸਰੀ ਵਿਖੇ ਲੰਮੇ ਸਮੇਂ ਤੋਂ ਰਹਿ ਰਹੇ ਸਨ ਅਤੇ ਇਕ ਨਾਮਵਰ ਐਥਲੀਟ ਵਜੋਂ ਜਾਣੇ ਜਾਂਦੇ ਸਨ। 53 ਸਾਲਾਂ ਦੀ ਉਮਰ ਵਿਚ ਉਹ ਬਹੁਤ ਹੀ ਫਿੱਟ ਸਨ ਅਤੇ ਉਹ ਮੈਰਾਥਨ ਦੌੜਾਂ, ਤੈਰਾਕੀ ਅਤੇ ਸਾਈਕਲ ਮੁਕਾਬਲਿਆਂ ‘ਚ ਅਕਸਰ ਹਿੱਸਾ ਲੈਂਦੇ ਰਹਿੰਦੇ ਸਨ। ਇਸ ਦੇ ਨਾਲ-ਨਾਲ ਉਨ੍ਹਾਂ ਦੀ ਹੋਰ ਵੀ ਬਹੁਤ ਸਾਰੀਆਂ ਖੇਡਾਂ ਵਿਚ ਰੁਚੀ ਰਹੀ। ਜਿੱਥੇ ਉਹ ਆਪ ਵੀ ਖੇਡਾਂ ‘ਚ ਹਿੱਸਾ ਲੈਂਦੇ ਰਹੇ, ਉਥੇ ਬੱਚਿਆਂ ਨੂੰ ਵੀ ਖੇਡਾਂ ਲਈ ਉਤਸ਼ਾਹਿਤ ਕਰਨ ਲਈ ਯੋਗਦਾਨ ਪਾਉਂਦੇ ਰਹਿੰਦੇ ਸਨ। ਜਹਾਜ਼ ਵਿਚ ਉਨ੍ਹਾਂ ਦੇ ਮਾਤਾ ਜੀ ਵੀ ਉਨ੍ਹਾਂ ਦੇ ਨਾਲ ਸਨ। ਉਨ੍ਹਾਂ ਦਾ ਅਕਾਲ ਚਲਾਣਾ ਘੁੰਮਣ ਪਰਿਵਾਰ ਦੇ ਨਾਲ-ਨਾਲ ਸਮੁੱਚੇ ਭਾਈਚਾਰੇ ਲਈ ਇੱਕ ਵੱਡਾ ਘਾਟਾ ਹੈ।

Leave a comment