#AMERICA

5 ਸਾਲ ਦੇ ਬੱਚੇ ਦੀ ਹੱਤਿਆ ਕਰਨ ਵਾਲੀ ਅਮਰੀਕਨ ਮਾਂ ਨੂੰ ਹੋ ਸਕਦੀ ਹੈ 50 ਸਾਲ ਦੀ ਸਜ਼ਾ

ਵਸ਼ਿੰਗਟਨ, 28 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ ਨਿਊ ਹੈਮਪਸ਼ਾਇਰ ਵਿਚ ਪੰਜ ਸਾਲ ਦੇ ਬੇਟੇ ਦੀ ਹੱਤਿਆ ਕਰਨ ਵਾਲੀ ਔਰਤ ਨੂੰ 50 ਸਾਲ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਏਲਿਜਾ ਲੁਈਸ ਦੀ ਮੌਤ ਲਈ ਡੇਨੀਅਲ ਡੌਫੀਨੈਸ ਨੂੰ ਪਿਛਲੇ ਮਹੀਨੇ ਦੋਸ਼ੀ ਕਰਾਰ ਦਿੱਤਾ ਗਿਆ ਸੀ। ਵਕੀਲਾਂ ਨੇ ਕਿਹਾ ਕਿ ਲੜਕੇ ਨੂੰ ਕੁੱਟਿਆ ਗਿਆ ਤੇ ਭੁੱਖਾ ਰੱਖਿਆ ਗਿਆ। ਇਸ ਦੇ ਨਾਲ ਹੀ ਨਸ਼ਾ ਵੀ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਏਲਿਜਾ ਦੀ ਲਾਸ਼ 2021 ਵਿਚ ਮੈਸਾਚੁਸੇਟਸ ਪਾਰਕ ਵਿਚ ਦਫਨਾਈ ਗਈ ਸੀ, ਤਾਂ ਉਸ ਵੇਲੇ ਉਸਦਾ ਵਜਨ ਸਿਰਫ 19 ਪੌਂਡ ਸੀ। ਔਸਤਨ ਪੰਜ ਸਾਲ ਦੇ ਲੜਕੇ ਦਾ ਵਜਨ 40 ਪੌਂਡ ਦੇ ਕਰੀਬ ਹੋਣਾ ਚਾਹੀਦਾ ਹੈ।
ਵਕੀਲਾਂ ਦੇ ਨਾਲ ਸਮਝੌਤੇ ‘ਤੇ ਪਹੁੰਚਣ ਤੋਂ ਪਹਿਲਾਂ ਡੌਫਿਨੈਸ ਨੂੰ ਮੁਕੱਦਮੇ ਦਾ ਸਾਹਮਣਾ ਕਰਨਾ ਪਿਆ ਸੀ‘। ਉਸ ਦੇ ਪ੍ਰੇਮੀ ਜੋਸੇਫ ਸਟੈਫ ਨੂੰ 2022 ਵਿਚ ਹੱਤਿਆ ਸਣੇ ਇਲਜ਼ਾਮਾਂ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਸਟੈਫ ਨੂੰ 45 ਸਾਲ ਦੀ ਸਜ਼ਾ ਸੁਣਾਈ ਗਈ ਸੀ। 2022 ਦੇ ਅਖੀਰ ਵਿਚ ਏਲਿਜਾ ਦੇ ਪਿਤਾ, ਟਿਮੋਥੀ ਲੁਈਸ ਨੇ ਡਿਵਿਜਨ ਆਫ ਚਿਲਡ੍ਰਨ ਐਂਡ ਫੈਮਿਲੀ ਨਾਲ ਸੰਪਰਕ ਕਰ ਕਿਹਾ ਸੀ ਕਿ ਉਨ੍ਹਾਂ ਦੇ ਬੇਟੇ ਨੂੰ ਸਹੀ ਡਾਕਟਰੀ ਨਿਗਰਾਨੀ ਨਹੀਂ ਮਿਲ ਰਹੀ ਹੈ।