ਪੰਜਾਬ ਭਰ ਵਿੱਚੋਂ ਮੁੰਡੇ ਅਤੇ ਕੁੜੀਆਂ ਦੀਆਂ 46 ਟੀਮਾਂ ਲੈਣਗੀਆਂ ਹਿੱਸਾ
ਲੁਧਿਆਣਾ, 3 ਦਸੰਬਰ (ਪੰਜਾਬ ਮੇਲ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਗਰਾਸ ਰੂਟ ਤੇ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਪਹਿਲੀ ਵਾਰ ਪ੍ਰਾਇਮਰੀ ਸਕੂਲ ਪੱਧਰ ਤੇ ਹਾਕੀ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ ਗਈ ਹੈ ।
ਇਸੇ ਕੜੀ ਤੇ ਤਹਿਤ ਪੰਜਾਬ ਰਾਜ ਅੰਤਰ ਜ਼ਿਲਾ ਪ੍ਰਾਇਮਰੀ ਸਕੂਲ ਹਾਕੀ ਚੈਂਪੀਅਨਸ਼ਿਪ ਸਿੱਖਿਆ ਵਿਭਾਗ ਵੱਲੋਂ 7 ਕਰੋੜ ਦੀ ਲਾਗਤ ਨਾਲ ਬਣੇ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ 7 ਏ ਸਾਈਡ ਐਸਟਰੋਟਰਫ ਹਾਕੀ ਮੈਦਾਨ ਤੇ 5, 6 ਅਤੇ 7 ਦਸੰਬਰ ਕਰਵਾਈ ਜਾ ਰਹੀ ਹੈ ਹੈ।
ਜਿਲਾ ਲੁਧਿਆਣਾ ਦੇ ਪ੍ਰਾਈਮਰੀ ਸਕੂਲਾਂ ਦੇ ਜਿਲਾ ਸਿੱਖਿਆ ਅਫਸਰ ਬਲਦੇਵ ਸਿੰਘ ਜੋਧਾ ਅਤੇ ਸ੍ਰੀ ਮਨੋਜ ਕੁਮਾਰ ਉਪ ਜਿਲਾ ਸਿੱਖਿਆ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਰਾਜ ਪੱਧਰੀ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਵੱਖ ਵੱਖ 23 ਜਿਲਿਆਂ ਤੋਂ ਮੁੰਡੇ ਅਤੇ ਕੁੜੀਆਂ ਦੀਆਂ 46 ਟੀਮਾਂ ਹਿੱਸਾ ਲੈਣਗੀਆਂ । ਇਸ ਤੋਂ ਪਹਿਲਾਂ ਜਿਲਾ ਪੱਧਰੀ ਪ੍ਰਾਇਮਰੀ ਸਕੂਲ ਖੇਡ ਕਮੇਟੀ ਨੇ ਜਰਖੜ ਸਟੇਡੀਅਮ ਵਿਖੇ ਹੀ ਪ੍ਰਾਇਮਰੀ ਸਕੂਲਾਂ ਦੇ ਜਿਲਾ ਹਾਕੀ ਚੈਂਪੀਅਨ ਦਾ ਸਫਲਤਾ ਪੂਰਵ ਕਰਵਾਇਆ। ਜ਼ਿਲਾ ਸਿੱਖਿਆ ਅਫਸਰ ਬਲਦੇਵ ਸਿੰਘ ਨੇ ਦੱਸਿਆ ਕਿ ਹਾਕੀ ਤੋਂ ਇਲਾਵਾ ਹੈਂਡਬਾਲ ਦੇ ਮੁਕਾਬਲੇ ਵੀ 5 ਤੋਂ 7 ਦਸੰਬਰ ਤੱਕ ਸੀਨੀਅਰ ਸੈਕੰਡਰੀ ਸਕੂਲ ਘਵੱਦੀ ਵਿਖੇ ਹੋਣਗੇ। ਇੰਨਾ ਰਾਜ ਪੱਧਰੀ ਖੇਡਾਂ ਵਿੱਚ 1500 ਦੇ ਕਰੀਬ ਖਿਡਾਰੀ ਅਤੇ ਅਧਿਕਾਰੀ ਹਿਸਾ ਲੈਣਗੇ। ਇੰਨਾ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੀਆਂ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਕਰ ਲਈਆ ਹਨ। 5 ਦਸੰਬਰ ਨੂੰ ਇੰਨਾ ਰਾਜ ਪੱਧਰੀ ਖੇਡਾਂ ਦਾ ਉਦਘਾਟਨ ਹਲਕਾ ਵਿਧਾਇਕ ਜੀਵਨ ਸਿੰਘ ਸੰਗੋਵਾਲ ਕਰਨਗੇ। ਜਰਖੜ ਹਾਕੀ ਅਕੈਡਮੀ ਦੇ ਪ੍ਰਬੰਧਕਾਂ ਵੱਲੋਂ ਇਨ੍ਹਾਂ ਰਾਜ ਪੱਧਰੀ ਖੇਡਾਂ ਨੂੰ ਕਾਮਜਾਬ ਕਰਨ ਲਈ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਜ਼ਿਲਾ ਸਿੱਖਿਆ ਅਫਸਰ ਬਲਦੇਵ ਸਿੰਘ ਦੀ ਅਗਵਾਈ ਹੇਠ ਟੂਰਨਾਮੈਂਟ ਦੀ ਪ੍ਰਬੰਧਕੀ ਕਮੇਟੀ ਨੇ ਇੱਕ ਪ੍ਰਬੰਧਕੀ ਮੀਟਿੰਗ ਕਰਕੇ ਰਾਜ ਪੱਧਰੀ ਖੇਡਾਂ ਦੀਆਂ ਤਿਆਰੀਆਂ ਦਾ ਅੰਤਿਮ ਜਾਇਜ਼ਾ ਲਿਆ।