ਸੈਕਰਾਮੈਂਟੋ, 15 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਵਿਸਕਾਨਸਿਨ ਵਿਚ ਇਕ 4 ਸਾਲ ਦੇ ਬੱਚੇ ਨੇ ਪੁਲਿਸ ਨੂੰ ਫੋਨ ਕਰਕੇ ਕਿਹਾ ਕਿ ਉਸ ਦੀ ਮਾਂ ਚੰਗੀ ਨਹੀਂ ਹੈ, ਉਸ ਨੇ ਮੇਰੀ ਆਈਸ ਕਰੀਮ ਖਾ ਲਈ ਹੈ, ਉਸ ਨੂੰ ਜੇਲ ਵਿਚ ਬੰਦ ਕਰ ਦਿੱਤਾ ਜਾਵੇ। ਬੱਚੇ ਨੇ ਕਿਹਾ ਕਿ ਉਹ ਆਪਣੀ ਮਾਂ ਨੂੰ ਸਬਕ ਸਿਖਾਉਣਾ ਚਹੁੰਦਾ ਹੈ। ਸਥਾਨਕ ਪੁਲਿਸ ਅਨੁਸਾਰ ਜਦੋਂ ਪੁਲਿਸ ਅਫਸਰ ਵਿਸਕਾਨਸਿਨ ਦੇ ਮਾਊਂਟੀ ਪਲੀਜੈਂਟ ਸਥਿੱਤ ਘਰ ਵਿਚ ਪੁੱਜੇ ਤਾਂ ਮਾਂ ਨੇ ਮੰਨਿਆ ਕਿ ਮੈ ਇਸ ਦੀ ਆਈਸ ਕਰੀਮ ਖਾ ਲਈ ਸੀ, ਜਿਸ ਤੋਂ ਇਹ ਨਰਾਜ ਹੈ। ਪੁਲਿਸ ਅਫਸਰਾਂ ਨੇ ਬੱਚੇ ਨੂੰ ਸਮਝਾਇਆ ਕਿ ਆਈਸ ਕਰੀਮ ਖਾਣਾ ਕੋਈ ਗੰਭੀਰ ਅਪਰਾਧ ਨਹੀਂ ਹੈ ਪਰੰਤੂ ਬੱਚਾ ਫਿਰ ਵੀ ਮਾਂ ਨੂੰ ਜੇਲ ਵਿਚ ਬੰਦ ਕਰਨ ‘ਤੇ ਜੋਰ ਦਿੰਦਾ ਰਿਹਾ। ਪੁਲਿਸ ਅਨੁਸਾਰ ਆਖਰਕਾਰ ਬੱਚੇ ਨੂੰ ਮਾਮਲਾ ਰਫਾ ਦਫਾ ਕਰਨ ਲਈ ਮਨਾ ਲਿਆ ਗਿਆ। ਬੱਚੇ ਨੇ ਕਿਹਾ ਕਿ ਉਹ ਮਾਂ ਨੂੰ ਸਲਾਖਾਂ ਪਿੱਛੇ ਬੰਦ ਨਹੀਂ ਕਰਨਾ ਚਾਹੁੰਦਾ ਤੇ ਉਹ ਚਾਹੁੰਦਾ ਹੈ ਕਿ ਉਸ ਨੂੰ ਆਈਸ ਕਰੀਮ ਦਿੱਤੀ ਜਾਵੇ। 2 ਦਿਨਾਂ ਬਾਅਦ ਪੁਲਿਸ ਅਫਸਰ ਨੰਨੇ ”ਵਿਸਲਬਲੋਅਰ” ਨੂੰ ਆਈਸ ਕਰੀਮ ਦੇ ਕੇ ਆਏ।
4 ਸਾਲ ਦੇ ਬੱਚੇ ਨੇ ਮਾਂ ਨੂੰ ਸਬਕ ਸਿਖਾਉਣ ਲਈ ਸੱਦ ਲਈ ਪੁਲਿਸ
