ਉਦਘਾਟਨੀ ਸਮਾਰੋਹ ਬੇਹੱਦ ਲਾਜਵਾਬ ਹੋਰ ਨਿਬੜਿਆ, ਮੰਤਰੀ ਸੌਂਧ ਵੱਲੋਂ 10 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ
ਲੁਧਿਆਣਾ, 14 ਫਰਵਰੀ (ਪੰਜਾਬ ਮੇਲ)- ਜੀ.ਐਸ.ਟੀ. ਟਰੱਕ ਪਰਮਿਟ ਯੂ.ਐਸ.ਏ., ਕੋਕਾ ਕੋਲਾ, ਏਵਨ ਸਾਈਕਲ, ਪੈਟਰੋਲੀਅਮ ਬੋਰਡ ਵਲੋਂ ਸਪਾਂਸਰ 38 ਵੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ ਦਾ ਅੱਜ ਰੰਗਾਰੰਗ ਆਗਾਜ਼ ਹੋਇਆ। ਵੱਖ ਵੱਖ ਕੰਪਨੀਆਂ ਨੇ ਜਰਖੜ ਖੇਡ ਸਟੇਡੀਅਮ ਨੂੰ ਇੱਕ ਨਵ ਵਿਆਹੀ ਦੁਹਲਨ ਵਾਂਗ ਸਜਾਇਆ ਹੋਇਆ ਬਹੁਤ ਹੀ ਕਾਬਲੇ ਤਰੀਫ ਸੀ।
ਅੱਜ 38ਵੀਆਂ ਮਾਡਰਨ ਪੇਂਡੂ ਮਿੰਨੀ ਉਲੰਪਿਕ ਜਰਖੜ ਖੇਡਾਂ ਦਾ ਉਦਘਾਟਨ ਵਿਧਾਇਕ ਜੀਵਨ ਸਿੰਘ ਸੰਗੋਵਾਲ ਹਲਕਾ ਗਿੱਲ , ਮਲਕੀਤ ਸਿੰਘ ਥਿੰਦ ਚੇਅਰਮੈਨ ਪੱਛੜੀਆ ਸ਼੍ਰੇਣੀਆਂ ਪੰਜਾਬ ਸਰਕਾਰ, ਪ੍ਰੀਤਮ ਸਿੰਘ ਗਰੇਵਾਲ ਕੈਬਿਨੇਟ ਰੈਂਕ ਹੰਸਲੋ ਯੂ ਕੇ, ਸ੍ਰੀਮਤੀ ਅਜਮੇਰ ਕੌਰ ਯੂ ਕੇ ਹੋਰਾਂ ਨੇ ਕੀਤਾ। ਦੁਪਹਿਰ ਦੇ ਸੈਸ਼ਨ ਵਿੱਚ ਵਿਧਾਇਕ ਗੁਰਿੰਦਰ ਸਿੰਘ ਗੈਰੀ ਵੜਿੰਗ ਅਮਲੋਹ ਅਤੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਮੁਖ ਮਹਿਮਾਨ ਵਜੋਂ ਪੁੱਜੇ। ਜਦ ਕਿ ਸ਼ਾਮ ਦੇ ਸੈਸ਼ਨ ਵਿੱਚ ਤਰਨਪ੍ਰੀਤ ਸਿੰਘ ਸੌਂਧ ਕੈਬਨਿਟ ਮੰਤਰੀ ਪੰਜਾਬ ਸਰਕਾਰ ਨੇ ਮੁੱਖ ਮਹਿਮਾਨ ਵਜੋਂ ਖਿਡਾਰੀਆ ਨਾਲ ਜਾਣ ਪਹਿਚਾਣ ਕੀਤੀ । ਇਸ ਮੌਕੇ ਕੈਬਨਿਟ ਮੰਤਰੀ ਸੌਂਧ ਸਾਹਿਬ ਨੇ ਜਰਖੜ ਸਟੇਡੀਅਮ ਅਤੇ ਹਾਕੀ ਅਕੈਡਮੀ ਦੇ ਉਪਰਾਲਿਆ ਦੀ ਸ਼ਲਾਘਾ ਕਰਦਿਆਂ ਜਰਖੜ ਟਰੱਸਟ ਨੂੰ 10 ਲੱਖ ਰੁਪਏ ਦੀ ਗ੍ਰਾਂਟ 2 ਪੜਾਵਾਂ ਵਿੱਚ ਦੇਣ ਦਾ ਐਲਾਨ ਕੀਤਾ। ਇਸ ਮੌਕੇ ਸਾਰੇ ਮਹਿਮਾਨਾਂ ਨੇ ਵੱਖ-ਵੱਖ ਸਕੂਲਾਂ ਅਤੇ ਖਿਡਾਰੀਆਂ ਦੇ ਮਾਰਚ ਪਾਸਟ ਤੋਂ ਸਲਾਮੀ ਲਈ ਅਤੇ ਹਲਕਾ ਗਿੱਲ ਦੇ ਵਿਧਾਇਕ ਨੇ ਖੇਡਾਂ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਮੌਕੇ ਵੱਖ ਵੱਖ ਸਕੂਲਾਂ ਵੱਲੋਂ ਪੇਸ਼ ਕੀਤਾ ਸੱਭਿਆਚਾਰ ਪ੍ਰੋਗਰਾਮ ਵਿਲੱਖਣ ਸੀ ।ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਪੰਜਾਬੀ ਗੀਤਾਂ ਤੇ ਆਪਣੀ ਕੋਰੀਆਈ ਗਰਾਫੀ ਅਤੇ ਡਰੈਗਨ ਅਕੈਡਮੀ ਲੁਧਿਆਣਾ ਦੇ ਬੱਚਿਆਂ ਨੇ ਆਪਣੀ ਕਲਾਕਾਰੀ ਨਾਲ ਦਰਸ਼ਕਾਂ ਦਾ ਮਨ ਮੋਹਿਆ ।ਇਸ ਮੌਕੇ ਜਰਖੜ ਖੇਡਾਂ ਦੇ ਚੈਅਰਮੈਨ ਨਰਿੰਦਰਪਾਲ ਸਿੰਘ ਸਿੱਧੂ,ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ , ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ ।
ਅੱਜ ਹਾਕੀ ਸਬ ਜੂਨੀਅਰ ਵਰਗ ਵਿੱਚ ਜਰਖੜ ਅਕੈਡਮੀ ਨੇ ਕਿਲ੍ਹਾ ਰਾਇਪੁਰ ਨੂੰ 6-1 ਨਾਲ ਚਚਰਾੜੀ ਨੇ ਤੇਹਿੰਗ ਵਿਚਕਾਰ ਮੈਚ 3-3 ਗੋਲਾ ਤੇ ਬਰਾਬਰ, ਰਾਮਪੁਰ ਛੰਨਾ ਨੇ ਸਾਜਲੀ ਨੂੰ 3-1 ਨਾਲ, ਜਗਤਾਰ ਇਲੈਵਨ ਨੇ ਸੰਗਰੂਰ ਨੂੰ 3-2 ਨਾਲ ਹਰਾਇਆ।ਜਦਕਿ ਕੁੜੀਆਂ ਦੇ ਵਰਗ ਵਿੱਚ ਪੀਆਈਐਸ ਬਠਿੰਡਾ ਨੇ ਮੁੰਡੀਆਂ ਕਲਾ ਨੂੰ 3-0 ਨਾਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਲੁਧਿਆਣਾ ਕੋਚਿੰਗ ਸੈਂਟਰ ਨੂੰ 4-0 ਨਾਲ, ਲਵਲੀ ਯੂਨੀਵਰਸਿਟੀ ਨੇ ਜਰਖੜ ਅਕੈਡਮੀ ਨੂੰ 4-2 ਨਾਲ ਹਰਾ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ । ਹਾਕੀ ਸੀਨੀਅਰ ਮੁੰਡਿਆਂ ਦੇ ਵਰਗ ਵਿੱਚ ਜਲੰਧਰ ਅਤੇ ਕਿਲਾ ਰਾਏਪੁਰ ਵਿਚਕਾਰ ਮੈਚ 5-5 ਗੋਲਾਂ ਤੇ ਬਰਾਬਰ ਖੇਡਿਆ ਗਿਆ ਜਦ ਕਿ ਲਵਲੀ ਯੂਨੀਵਰਸਿਟੀ ਜਲੰਧਰ ਨੇ ਅਮਰਗੜ੍ਹ ਨੂੰ 3-1 ਨਾਲ ਹਰਾਇਆ।
ਫੁੱਟਬਾਲ ਮੁੰਡਿਆਂ ਦੇ ਵਰਗ ਵਿੱਚ ਭੈਣੀ ਅਰੋੜਾ ਨੇ ਆਂਡਲੂ ਨੂੰ 1-0 ਨਾਲ ਤਲਵੰਡੀ ਰਾਏ ਦੇ ਬੁਟਹਾਰੀ ਨੂੰ 3-0, ਭੁੱਟਾ ਨੇ ਐਤੀਆਣਾ ਨੂੰ 3-0, ਗਗੜਾ ਨੇ ਭੋਗੀਵਾਲ ਨੂੰ 3-1, ਗੁਜਰਵਾਲ ਨੇ ਸੀਲੋਂ ਨੂੰ 3-0, ਤੋਂ ਘਵੱਦੀ ਨੇ ਗਿੱਲ ਨੂੰ 2-1 ਨਾਲ ਹਰਾਇਆ।
ਕੁੜੀਆਂ ਦੇ ਵਰਗ ਵਿੱਚ ਰੱਸਾਕਸੀ ਦੇ ਵਿੱਚ ਦਸਮੇਸ਼ ਪਬਲਿਕ ਸਕੂਲ ਕੈਡ ਨੇ ਵਰਲਡ ਮਲੇਨੀਅਮ ਰਣਜੀਤ ਐਵੀਨਿਊ ਨੂੰ ਹਰਾਇਆ।ਇਸ ਮੌਕੇ ਡਾਬਰ ਕੰਪਨੀ ਅਤੇ ਕੋਕਾ ਕੋਲਾ ਵੱਲੋਂ ਖਿਡਾਰੀਆਂ ਨੂੰ ਵੱਡੇ ਪੱਧਰ ਤੇ ਰਿਫੈਸਮੈਂਟ ਦਿੱਤੀ ਗਈ।
ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ 15 ਫਰਵਰੀ ਨੂੰ ਕਬੱਡੀ ਇੱਕ ਪਿੰਡ ਓਪਨ , ਰੱਸਾਕਸ਼ੀ, ਫੁਟਬਾਲ ਲੜਕੀਆਂ ਅਤੇ ਹਾਕੀ ਲੜਕੇ ਲੜਕੀਆਂ ਦੇ ਫਾਈਨਲ ਮੁਕਾਬਲੇ ਮੁੱਖ ਖਿੱਚ ਦਾ ਕੇਂਦਰ ਹੋਣਗੇ ਅਤੇ ਸਮਾਜ ਸੇਵੀ ਅਤੇ ਖੇਡ ਜਗਤ ਨਾਲ ਜੁੜੀਆਂ 7 ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਹੋਵੇਗਾ ਉੱਥੇ ਨਾਮੀ ਕਲਾਕਾਰਾਂ ਬੀਬਾ ਸਤਵਿੰਦਰ ਬਿੱਟੀ , ਨੀਤੂ ਵਿਰਕ, ਜਸਵੰਤ ਸੰਦੀਲਾ ਅਤੇ ਗਰਜਾਨ ਆਦਿ ਹੋਰ ਆਦਿ ਦਾ ਦਾ ਖੁੱਲਾ ਅਖਾੜਾ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਹੋਏਗਾ। ਅੱਜ ਦੇ ਸਮਾਗਮ ਦੌਰਾਨ ਅਮਰੀਕ ਸਿੰਘ ਮਿਨਹਾਸ, ਸੁਖਵਿੰਦਰ ਸਿੰਘ ਚੇਅਰਮੈਨ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ, ਅਮਰਿੰਦਰ ਸਿੰਘ ਰਿੰਕੂ ਖੰਨਾ, ਹਰਦੀਪ ਸਿੰਘ ਬੀਰਮਪੁਰ, ਸਰਪੰਚ ਸੰਦੀਪ ਸਿੰਘ ਜਰਖੜ, ਹਰਨੇਕ ਸਿੰਘ ਭੱਪ, ਪ੍ਰੋ ਰਜਿੰਦਰ ਸਿੰਘ, ਮਨਪ੍ਰੀਤ ਸਿੰਘ ਭਾਟੀਆ ਕੋਕਾ ਕੋਲਾ, ਨਿਰਮਲ ਸਿੰਘ ਨਿੰਮਾ ਡੇਹਲੋਂ, ਮੋਹਿੰਦਰ ਸਿੰਘ ਗਿੱਲ, ਬਲਵੰਤ ਸਿੰਘ ਬੁੱਢੇਵਾਲ, ਸ਼ਿੰਗਾਰਾ ਸਿੰਘ ਜਰਖੜ, ਗੁਰਸਤਿੰਦਰ ਸਿੰਘ ਪਰਗਟ,ਦਿਲਬਾਗ ਸਿੰਘ ਜਰਖੜ ਪ੍ਰਧਾਨ ਗੁਰਦੁਆਰਾ ਕਮੇਟੀ , ਤਪਿੰਦਰ ਸਿੰਘ ਗੋਗਾ , ਪ੍ਰੀਤਮਹਿੰਦਰ ਸਿੰਘ ਨਿੱਪੀ, ਰਘਬੀਰ ਸਿੰਘ ਜਰਖੜ, ਸਾਬੀ ਜਰਖੜ ਆਦਿ ਹੋਰ ਇਲਾਕੇ ਦੇ ਪਤਵੰਤੇ ਅਤੇ ਰਾਜਨੀਤਿਕ ਸਜੇਤਾ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
38ਵੀਆਂ ਜਰਖੜ ਮਾਡਰਨ ਮਿੰਨੀ ਉਲਿੰਪਕ ਖੇਡਾਂ ਦਾ ਰੰਗਾ ਰੰਗ ਹੋਇਆ ਆਗਾਜ਼

