ਏਅਰਲਾਈਨ ਦੇ ਬੁਲਾਰੇ ਯਾਹਿਆ ਉਸਤੂਨ ਨੇ ਟਵਿੱਟਰ ‘ਤੇ ਲਿਖਿਆ ਕਿ ਜਹਾਜ਼ ਨੇ ਪੱਛਮੀ ਅਮਰੀਕਾ ਦੇ ਤੱਟਵਰਤੀ ਸ਼ਹਿਰ ਸੀਏਟਲ ਤੋਂ ਉਡਾਣ ਭਰੀ। ਉਸ ਨੇ ਲਿਖਿਆ, “ਸਾਡੀ ਏਅਰਬੱਸ 350… ਫਲਾਈਟ TK204 ਦਾ ਇੱਕ ਪਾਇਲਟ ਸੀਏਟਲ ਤੋਂ ਇਸਤਾਂਬੁਲ ਲਈ ਉਡਾਣ ਦੌਰਾਨ ਬੇਹੋਸ਼ ਹੋ ਗਿਆ।” ਉਸ ਨੇ ਅੱਗੇ ਕਿਹਾ, “ਫਸਟ ਏਡ ਪ੍ਰਦਾਨ ਕਰਨ ਦੀ ਅਸਫਲ ਕੋਸ਼ਿਸ਼ ਤੋਂ ਬਾਅਦ ਦੂਜੇ ਪਾਇਲਟ ਅਤੇ ਸਹਿ-ਪਾਇਲਟ ਦੇ ਜਹਾਜ਼ ਦੇ ਅਮਲੇ ਨੇ ਐਮਰਜੈਂਸੀ ਲੈਂਡਿੰਗ ਕਰਨ ਦਾ ਫ਼ੈਸਲਾ ਕੀਤਾ, ਪਰ ਲੈਂਡਿੰਗ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ।”
ਉਸਤੂਨ ਨੇ ਲਿਖਿਆ,”ਮ੍ਰਿਤਕ ਪਾਇਲਟ ਦੀ ਉਮਰ 59 ਸਾਲ ਸੀ। ਉਹ 2007 ਤੋਂ ਤੁਰਕੀ ਏਅਰਲਾਈਨਜ਼ ਲਈ ਕੰਮ ਕਰ ਰਿਹਾ ਸੀ। ਉਸਨੇ ਮਾਰਚ ਵਿੱਚ ਇੱਕ ਡਾਕਟਰੀ ਜਾਂਚ ਪਾਸ ਕੀਤੀ, ਜਿਸ ਵਿੱਚ ਕਿਸੇ ਵੀ ਸਿਹਤ ਸਮੱਸਿਆ ਦੇ ਕੋਈ ਸੰਕੇਤ ਨਹੀਂ ਮਿਲੇ।” ਇਸ ਪੂਰੀ ਘਟਨਾ ‘ਚ ਫਲਾਈਟ ‘ਚ ਮੌਜੂਦ ਯਾਤਰੀਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ। ਐਮਰਜੈਂਸੀ ਲੈਂਡਿੰਗ ਤੋਂ ਬਾਅਦ ਜਹਾਜ਼ ਨੂੰ ਦੂਜੇ ਪਾਇਲਟ ਦੀ ਮਦਦ ਨਾਲ ਇਸਤਾਂਬੁਲ, ਤੁਰਕੀ ਲਈ ਉਡਾਇਆ ਗਿਆ। ਇਸ ਦੌਰਾਨ ਫਲਾਈਟ ਨੂੰ ਨਿਊਯਾਰਕ ਏਅਰਪੋਰਟ ‘ਤੇ ਘੰਟਿਆਂ ਤੱਕ ਇੰਤਜ਼ਾਰ ਕਰਨਾ ਪਿਆ।