ਲੌਂਗ ਬੀਚ (ਕੈਲੀਫੋਰਨੀਆ), 17 ਦਸੰਬਰ (ਪੰਜਾਬ ਮੇਲ)- 1994 ਤੋਂ ਸੰਯੁਕਤ ਰਾਜ ਅਮਰੀਕਾ ਵਿਚ ਰਹਿ ਰਹੀ 60 ਸਾਲਾ ਬਬਲੀ ਕੌਰ ਨੂੰ ਕੈਲੀਫੋਰਨੀਆ ਦੇ ਲੌਂਗ ਬੀਚ ਇਲਾਕੇ ਵਿਚ ICE ਨੇ ਉਸ ਦੀ ਗਰੀਨ ਕਾਰਡ ਪ੍ਰਕਿਰਿਆ ਦੇ ਆਖਰੀ ਪੜਾਵਾਂ ਦੌਰਾਨ ਹਿਰਾਸਤ ਵਿਚ ਲੈ ਲਿਆ ਹੈ।
ਬਬਲੀ ਕੌਰ ਨੂੰ ਉਸ ਦੇ ਗਰੀਨ ਕਾਰਡ ਇੰਟਰਵਿਊ ਦੌਰਾਨ ਹਿਰਾਸਤ ਵਿਚ ਲਿਆ ਗਿਆ ਸੀ। ਉਹ ਲੌਂਗ ਬੀਚ ਵਿਚ ਆਪਣੇ ਪਤੀ ਨਾਲ ਇਕ ਇੰਡੀਅਨ ਰੈਸਟੋਰੈਂਟ ਚਲਾ ਰਹੀ ਸੀ। ਇਸ ਜੋੜੇ ਦੇ 3 ਬੱਚੇ ਹਨ। ਉਨ੍ਹਾਂ ਦਾ ਵੱਡਾ ਪੁੱਤਰ ਅਤੇ ਧੀ ਅਮਰੀਕੀ ਨਾਗਰਿਕ ਹਨ, ਜਦਕਿ ਉਨ੍ਹਾਂ ਦੀ ਸਭ ਤੋਂ ਛੋਟੀ ਧੀ 34 ਸਾਲਾ ਜੋਤੀ ‘ਡਾਕਾ’ (DACA) ਪ੍ਰੋਗਰਾਮ ਅਧੀਨ ਕਾਨੂੰਨੀ ਦਰਜਾ ਰੱਖਦੀ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਬੱਬਲੀ ਕੌਰ ਆਪਣੀ ਬਾਇਓਮੈਟ੍ਰਿਕਸ ਇੰਟਰਵਿਊ ‘ਚ ਸ਼ਾਮਲ ਹੋਣ ਗਈ ਸੀ ਅਤੇ ਇਹ ਉਸ ਦੀ ਗਰੀਨ ਕਾਰਡ ਪ੍ਰਕਿਰਿਆ ਵਿਚ ਆਖਰੀ ਕਦਮ ਸੀ। ਪਰ ਉਥੇ ਪਹੁੰਚਦਿਆਂ ਹੀ ICE ਨੇ ਬਬਲੀ ਕੌਰ ਨੂੰ ਹਿਰਾਸਤ ਵਿਚ ਲੈ ਲਿਆ। ਇਸ ਦੌਰਾਨ ਬਬਲੀ ਕੌਰ ਨੇ ਆਪਣੇ ਅਟਾਰਨੀ ਨੂੰ ਇਤਲਾਹ ਕਰ ਦਿੱਤੀ ਸੀ। ICE ਵੱਲੋਂ ਉਸ ਨੂੰ ਪਹਿਲਾਂ ਲਾਸ ਏਂਜਲਸ ਅਤੇ ਬਾਅਦ ਵਿਚ ਐਡੇਲੈਂਟੋ ਵਿਖੇ ਤਬਦੀਲ ਕਰ ਦਿੱਤਾ ਗਿਆ।
ਲੌਂਗ ਬੀਚ ਕਾਂਗਰਸਮੈਨ ਰਾਬਰਟ ਗਾਰਸੀਆ ਉਸ ਦੀ ਰਿਹਾਈ ਲਈ ਕੋਸ਼ਿਸ਼ ਕਰ ਰਹੇ ਹਨ।
32 ਸਾਲਾਂ ਤੋਂ ਅਮਰੀਕਾ ‘ਚ ਰਹਿ ਰਹੀ 60 ਸਾਲਾ ਬਬਲੀ ਕੌਰ ਹੋਈ ਡਿਟੇਨ

