#AMERICA

ਹੱਤਿਆ ਤੇ ਜਬਰਜ਼ਨਾਹ ਦੇ ਮਾਮਲੇ ਵਿਚ ਸਜ਼ਾ ਕਟ ਰਿਹਾ ਸਾਬਕਾ ਪੁਲਿਸ ਮੁਖੀ ਜੇਲ ਵਿਚੋਂ ਫਰਾਰ

ਸੈਕਰਾਮੈਂਟੋ,ਕੈਲੀਫੋਰਨੀਆ, 1 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ) -ਅਰਕੰਸਾਸ ਦੇ ਇਕ ਛੋਟੇ ਜਿਹੇ ਸ਼ਹਿਰ ਦੇ ਸਾਬਕਾ ਪੁਲਿਸ ਮੁਖੀ ਗਰਾਂਟ ਹਾਰਡਿਨ (56) ਜੋ ਹੱਤਿਆ ਤੇ ਜਬਰਜ਼ਨਾਹ ਦੇ ਮਾਮਲੇ ਵਿਚ ਸਜ਼ਾ ਕਟ ਰਿਹਾ ਸੀ, ਦੇ ਜੇਲ ਵਿਚੋਂ ਫਰਾਰ ਹੋ ਜਾਣ ਦੀ ਖਬਰ ਹੈ। ਪੁਲਿਸ ਨੇ ਕਿਹਾ ਕਿ ਅਜੇ ਤੱਕ ਉਹ ਕਾਬੂ ਨਹੀਂ ਆਇਆ ਹੈ। ਸਟੇਟ ਡਿਪਾਰਟਮੈਂਟ ਆਫ ਕੋਰੈਕਸ਼ਨਜ ਨੇ ਕਿਹਾ ਹੈ ਕਿ ਗਰਾਂਟ ਹਾਰਡਿਨ ਉੱਤਰੀ ਅਰਕੰਸਾਸ ਦੀ ਸਟੇਟ ਜੇਲ ਵਿਚੋਂ ਫਰਾਰ ਹੋਇਆ ਹੈ। ਉਸ ਦੀ ਗ੍ਰਿਫਤਾਰੀ ਲਈ ਸਟੇਟ ਪੁਲਿਸ ਤੇ  ਸ਼ੈਰਿਫ ਦਫਤਰਾਂ ਸਮੇਤ ਕਈ ਏਜੰਸੀਆਂ ਮਿਲ ਕੇ ਕੰਮ ਕਰ ਰਹੀਆਂ ਹਨ। ਇਥੇ ਜਿਕਰਯੋਗ ਹੈ ਕਿ ਇਸ ਤੋਂ ਕੁਝ ਦਿਨ ਪਹਿਲਾਂ 16 ਮਈ ਨੂੰ 10 ਕੈਦੀ ਨਿਊ ਓਰਲੀਨਜ ਜੇਲ ਵਿਚੋਂ ਫਰਾਰ ਹੋਏ ਸਨ ਜਿਨਾਂ ਵਿਚੋਂ 2 ਅਜੇ ਵੀ ਪੁਲਿਸ ਦੇ ਕਾਬੂ ਨਹੀਂ ਆਏ। ਇਸ ਮਾਮਲੇ ਵਿਚ ਕੈਦੀਆਂ ਦੀ ਫਰਾਰ ਹੋਣ ਵਿੱਚ ਮਦਦ ਕਰਨ ਦੇ ਦੋਸ਼ਾਂ ਤਹਿਤ 13 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।

ਕੈਪਸ਼ਨ ਗਰਾਂਟ ਹਾਰਡਿਨ ਦੀ ਫਰਾਰ ਹੋਣ ਸਮੇ ਦੀ ਤਸਵੀਰ