#AMERICA

30 ਤੋਂ ਵੱਧ ਦੇਸ਼ਾਂ ’ਤੇ ਟਰੰਪ ਲਾਉਣਗੇ ਯਾਤਰਾ ਪਾਬੰਦੀ

ਅਮਰੀਕਾ, 6 ਦਸੰਬਰ (ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਯਾਤਰਾ ਪਾਬੰਦੀ ’ਚ ਸ਼ਾਮਲ ਦੇਸ਼ਾਂ ਦੀ ਗਿਣਤੀ 30 ਤੋਂ ਵੱਧ ਕਰਨ ਦੀ ਯੋਜਨਾ ਬਣਾ ਰਹੇ ਹਨ। ਅਮਰੀਕੀ ਗ੍ਰਹਿ ਸੁਰੱਖਿਆ ਸਕੱਤਰ ਕ੍ਰਿਸਟੀ ਨੋਇਮ ਨੇ ਇਹ ਗੱਲ ਕਹੀ। ਨੋਇਮ ਨੂੰ ਇਕ ਨਿਊਜ਼ ਪ੍ਰੋਗਰਾਮ ’ਚ ਪੁੱਛਿਆ ਗਿਆ ਸੀ ਕਿ ਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪ੍ਰਸ਼ਾਸਨ ਯਾਤਰਾ ਪਾਬੰਦੀ ਸੂਚੀ ’ਚ ਦੇਸ਼ਾਂ ਦੀ ਗਿਣਤੀ ਵਧਾ ਕੇ 32 ਕਰਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਸਹੀ ਗਿਣਤੀ ਨਹੀਂ ਦੱਸਾਂਗੀ ਪਰ ਇਹ 30 ਤੋਂ ਵੱਧ ਹੈ ਅਤੇ ਰਾਸ਼ਟਰਪਤੀ ਦੇਸ਼ਾਂ ਦਾ ਮੁਲਾਂਕਣ ਕਰਨਾ ਜਾਰੀ ਰੱਖ ਰਹੇ ਹਨ।