#INDIA

3 ਉਪਗ੍ਰਹਾਂ ਨਾਲ ਐੱਸ.ਐੱਸ.ਐੱਲ.ਵੀ. ਨੇ ਸ੍ਰੀਹਰੀਕੋਟਾ ਤੋਂ ਦੂਜੀ ‘ਵਿਕਾਸ ਉਡਾਣ’ ਭਰੀ ਤੇ ਸੈਟੇਲਾਈਟ ਪੰਧ ‘ਤੇ ਪਾਏ

ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 10 ਫਰਵਰੀ (ਪੰਜਾਬ ਮੇਲ)- ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਛੋਟੇ ਸੈਟੇਲਾਈਟ ਲਾਂਚ ਵ੍ਹੀਕਲ (ਐੱਸ.ਐੱਸ.ਐੱਲ.ਵੀ.) ਐੱਲਵੀ ਡੀ2 ਨੇ ਅੱਜ ਇੱਥੋਂ ਉਡਾਣ ਭਰੀ ਤੇ ਈ.ਓ.ਐੱਸ.-07 ਉਪਗ੍ਰਹਿ ਅਤੇ ਦੋ ਹੋਰ ਉਪਗ੍ਰਹਿਆਂ ਨੂੰ ਆਪਣੇ ਪੰਧ ਪਾ ਦਿੱਤਾ। ਆਪਣੀ ਦੂਜੀ ਵਿਕਾਸ ਉਡਾਣ ਵਿਚ ਐੱਲ.ਵੀ ਡੀ2 ਨੇ ਧਰਤੀ ਨਿਰੀਖਣ ਉਪਗ੍ਰਹਿ ਈ.ਓ.ਐੱਸ.-07 ਅਤੇ ਦੋ ਹੋਰ ਉਪਗ੍ਰਹਿ ਅਮਰੀਕਾ ਦੇ ਅੰਟਾਰਿਸ ਵੱਲੋਂ ਤਿਆਰ ਜੈਨੁਸ-1 ਅਤੇ ਚੇਨਈ-ਆਧਾਰਿਤ ਸਪੇਸ ਕਿਡਜ਼ ਇੰਡੀਆ ਵੱਲੋਂ ਅਜ਼ਾਦੀਸੈੱਟ-2 ਨੂੰ ਲਿਜਾਇਆ ਗਿਆ। ਇਹ ਇਸਰੋ ਦਾ ਇਸ ਸਾਲ ਦਾ ਪਹਿਲਾ ਮਿਸ਼ਨ ਹੈ।

Leave a comment