#CANADA

24 ਮਾਰਚ ਨੂੰ ਮਨਾਇਆ ਜਾਵੇਗਾ ਸ਼ਹੀਦ ਭਗਤ ਸਿੰਘ ਅਤੇ ਇਨਕਲਾਬੀ ਕਵੀ ਪਾਸ਼ ਦਾ ਸ਼ਹੀਦੀ ਦਿਹਾੜਾ

ਸਰੀ, 19 ਮਾਰਚ (ਹਰਦਮ ਮਾਨ/ਪੰਜਾਬ ਮੇਲ)-ਤਰਕਸ਼ੀਲ ਸੁਸਾਇਟੀ ਕੈਨੇਡਾ ਅਤੇ ਈਸਟ ਇੰਡੀਆ ਡੀਫੈਂਸ ਕਮੇਟੀ ਵੱਲੋਂ ਸ਼ਹੀਦ ਭਗਤ ਸਿੰਘ ਅਤੇ ਇਨਕਲਾਬੀ ਕਵੀ ਅਵਤਾਰ ਪਾਸ਼ ਦਾ ਸ਼ਹੀਦੀ ਦਿਹਾੜਾ 24 ਮਾਰਚ 2024 (ਐਤਵਾਰ) ਨੂੰ ਬਾਅਦ ਦੁਪਹਿਰ 1 ਵਜੇ ਸਰੀ ਦੇ ਪ੍ਰੋਗਰੈਸਿਵ ਕਲਚਰਲ ਸੈਂਟਰ (#126-7536,130 ਸਟਰੀਟ) ਵਿਖੇ ਮਨਾਇਆ ਜਾ ਰਿਹਾ ਹੈ। ਇਸ ਮੌਕੇ ਉੱਘੇ ਇਤਿਹਾਸਕਾਰ ਸੋਹਣ ਪੂੰਨੀ, ਡਾ. ਸਾਧੂ ਬਿਨਿੰਗ, ਪ੍ਰੋ. ਕਿਰਪਾਲ ਬੈਂਸ ਅਤੇ ਪ੍ਰੋ. ਗੁਰਮੇਲ ਗਿੱਲ ਮੁੱਖ ਬੁਲਾਰੇ ਹੋਣਗੇ।
ਇਸ ਸੰਬੰਧੀ ਹੋਰ ਜਾਣਕਾਰੀ ਲਈ ਅਵਤਾਰ ਗਿੱਲ (ਪ੍ਰਧਾਨ) : 672-558-5757, ਜਗਰੂਪ ਧਾਲੀਵਾਲ : 778-908-7785, ਗੁਰਮੇਲ ਗਿੱਲ : 604-206-4705 ਅਤੇ ਕਿਰਪਾਲ ਬੈਂਸ : 604-518-7676 ਨਾਲ ਸੰਪਰਕ ਕੀਤਾ ਜਾ ਸਕਦਾ ਹੈ।