ਵਾਸ਼ਿੰਗਟਨ/ਨਵੀਂ ਦਿੱਲੀ, 11 ਜਨਵਰੀ (ਪੰਜਾਬ ਮੇਲ)– ਯੂਰਪੀ ਜਲਵਾਯੂ ਏਜੰਸੀ ਕਾਪਰਨਿਕਸ ਨੇ ਪੁਸ਼ਟੀ ਕੀਤੀ ਹੈ ਕਿ ਸਾਲ 2024 ਹੁਣ ਤੱਕ ਦਾ ਸਭ ਤੋਂ ਗਰਮ ਸਾਲ ਰਿਹਾ ਅਤੇ ਅਜਿਹਾ ਪਹਿਲੀ ਵਾਰ ਹੈ, ਜਦੋਂ ਪਿਛਲੇ ਸਾਲ ਦਾ ਸੰਸਾਰਕ ਔਸਤ ਤਾਪਮਾਨ ਪੂਰਵ-ਉਦਯੋਗਿਕ ਪੱਧਰ ਤੋਂ 1.5 ਡਿਗਰੀ ਸੈਲਸੀਅਸ ਵੱਧ ਰਿਹਾ।
ਯੂਰਪੀ ਜਲਵਾਯੂ ਏਜੰਸੀ ਨੇ ਕਿਹਾ ਕਿ 2024 ‘ਚ ਜਨਵਰੀ ਤੋਂ ਜੂਨ ਤੱਕ ਦਾ ਹਰ ਮਹੀਨਾ ਹੁਣ ਤੱਕ ਦਾ ਸਭ ਤੋਂ ਗਰਮ ਮਹੀਨਾ ਰਿਹਾ। ਜੁਲਾਈ ਤੋਂ ਦਸੰਬਰ ਤੱਕ, ਅਗਸਤ ਨੂੰ ਛੱਡ ਕੇ ਹਰ ਮਹੀਨਾ 2023 ਤੋਂ ਬਾਅਦ ਰਿਕਾਰਡ ਪੱਧਰ ‘ਤੇ ਦੂਜਾ ਸਭ ਤੋਂ ਗਰਮ ਮਹੀਨਾ ਰਿਹਾ। 1850 ‘ਚ ਜਦੋਂ ਤੋਂ ਸੰਸਾਰਕ ਤਾਪਮਾਨ ਦਾ ਮਾਪ ਲਿਆ ਜਾਣਾ ਸ਼ੁਰੂ ਹੋਇਆ ਹੈ, ਉਸ ਵੇਲੇ ਤੋਂ 2024 ਸਭ ਤੋਂ ਗਰਮ ਸਾਲ ਰਿਹਾ ਹੈ।
ਔਸਤ ਸੰਸਾਰਕ ਤਾਪਮਾਨ 15.1 ਡਿਗਰੀ ਸੈਲਸੀਅਸ ਰਿਹਾ, ਜੋ 1991-200 ਦੇ ਔਸਤ ਤੋਂ 0.72 ਡਿਗਰੀ ਵੱਧ ਅਤੇ 2023 ਤੋਂ 0.12 ਡਿਗਰੀ ਵੱਧ ਹੈ।
2024 ਰਿਹਾ ਹੁਣ ਤੱਕ ਦਾ ਸਭ ਤੋਂ ਗਰਮ ਸਾਲ
