#INDIA

2 ਹਜ਼ਾਰ ਦੇ 9760 ਕਰੋੜ ਰੁਪਏ ਦੇ ਨੋਟ ਲੋਕਾਂ ਕੋਲ ਅਜੇ ਵੀ ਮੌਜੂਦ: RBI

ਮੁੰਬਈ, 1 ਦਸੰਬਰ (ਪੰਜਾਬ ਮੇਲ)- ਭਾਰਤੀ ਰਿਜ਼ਰਵ ਬੈਂਕ (RBI) ਨੇ ਕਿਹਾ ਹੈ ਕਿ 2 ਹਜ਼ਾਰ ਰੁਪਏ ਦੇ ਕਰੀਬ 97.26 ਫ਼ੀਸਦੀ ਨੋਟ ਬੈਂਕਿੰਗ ਪ੍ਰਣਾਲੀ ‘ਚ ਵਾਪਸ ਆ ਗਏ ਹਨ, ਜਦਕਿ ਅਜਿਹੇ 9760 ਕਰੋੜ ਰੁਪਏ ਮੁੱਲ ਦੇ ਨੋਟ ਅਜੇ ਵੀ ਲੋਕਾਂ ਕੋਲ ਮੌਜੂਦ ਹਨ। ਆਰ.ਬੀ.ਆਈ. ਨੇ 19 ਮਈ ਨੂੰ 2 ਹਜ਼ਾਰ ਰੁਪਏ ਮੁੱਲ ਵਾਲੇ ਨੋਟ ਚਲਣ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਸੀ।