ਬੰਗਲੌਰ, 26 ਅਗਸਤ (ਪੰਜਾਬ ਮੇਲ)- ਚੰਦ ਮਿਸ਼ਨ ਦੀ ਸਫਲਤਾ ਤੋਂ ਬਾਅਦ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਸੂਰਜ ਦਾ ਅਧਿਐਨ ਕਰਨ ਲਈ 2 ਸਤੰਬਰ ਨੂੰ ਸੂਰਜ ਮਿਸ਼ਨ ਦੀ ਸ਼ੁਰੂਆਤ ਕਰਨ ਦੀ ਤਿਆਰੀ ਕਰ ਰਿਹਾ ਹੈ। ‘ਆਦਿਤਿਆ-ਐਲ1’ ਪੁਲਾੜ ਵਾਹਨ ਸੂਰਜ ਦੀ ਸਭ ਤੋਂ ਬਾਹਰੀ ਪਰਤਾਂ ਦੇ ਨਿਰੀਖਣ ਲਈ ਅਤੇ ਐੱਲ1 ਸੂਰਜ-ਧਰਤੀ ਲਾਗਰੇਂਜ ਬਿੰਦੂ ‘ਤੇ ਸੂਰਜੀ ਹਵਾ ਦੀ ਸਥਿਤੀ ਦੇ ਨਿਰੀਖਣ ਲਈ ਤਿਆਰ ਕੀਤਾ ਗਿਆ ਹੈ। ਐੱਲ1 ਧਰਤੀ ਤੋਂ 15 ਲੱਖ ਕਿਲੋਮੀਟਰ ਦੂਰ ਹੈ।