ਨਿਊਯਾਰਕ, 26 ਮਾਰਚ (ਪੰਜਾਬ ਮੇਲ)- ਨਿਊਯਾਰਕ ਸਟੇਟ ਸੈਨੇਟ ‘ਚ 1984 ਸਿੱਖ ਨਸਲਕੁਸ਼ੀ ਸਬੰਧੀ ਮਤਾ ਪਾਸ ਕੀਤਾ ਗਿਆ। ਵਰਲਡ ਸਿੱਖ ਪਾਰਲੀਮੈਂਟ ਦੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਖਾਲਸਾ ਯੂ.ਕੇ. ਨੇ ਦੱਸਿਆ ਕਿ ਅਮਰੀਕਨ ਸਿਆਸਤ ਵਿਚ ਸਰਗਰਮ ਨੌਜਵਾਨ ਆਗੂ ਜਪਨੀਤ ਸਿੰਘ ਦੀ ਸਖ਼ਤ ਮਿਹਨਤ ਅਤੇ ਸਟੇਟ ਸੈਨੇਟਰ ਜੈਸਿਕਾ ਰੇਮੋਸ ਅਤੇ ਹੋਰਨਾਂ ਦੇ ਯਤਨਾਂ ਸਦਕਾ ਸਿੱਖ ਕੌਮ ਦੀ ਨਸਲਕੁਸ਼ੀ ਸਬੰਧੀ ਬਿੱਲ ਪਾਸ ਹੋਣ ਦਾ ਇਹ ਕਾਰਜ ਪੂਰਾ ਹੋਇਆ।
ਵਰਲਡ ਸਿੱਖ ਪਾਰਲੀਮੈਂਟ ਦੇ ਸਮੂਹ ਮੈਂਬਰਾਂ ਨੇ ਇਸ ਇਤਿਹਾਸਕ ਪਲ ਮੌਕੇ ਨਿਊਯਾਰਕ ਸਟੇਟ ਕੈਪੀਟਲ ਵਿਚ ਨਿਊਯਾਰਕ ਸਟੇਟ ਦੀ ਸਮੁੱਚੀ ਸਿੱਖ ਲੀਡਰਸ਼ਿਪ, ਜਥੇਬੰਦੀਆਂ ਅਤੇ ਸਿੱਖ ਸੰਗਤਾਂ ਨੇ ਭਰਪੂਰ ਹਾਜ਼ਰੀ ਲਵਾਈ ਅਤੇ ਉਨ੍ਹਾਂ ਦਾ ਇਸ ਕਾਰਜ ਵਿਚ ਭਰਵਾਂ ਯੋਗਦਾਨ ਪਾਉਣ ‘ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਵਰਲਡ ਸਿੱਖ ਪਾਰਲੀਮੈਂਟ ਦੇ ਨੁਮਾਇੰਦਿਆਂ ਵੱਲੋਂ ਸਿੱਖ ਨਸਲਕੁਸ਼ੀ ਸਬੰਧੀ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸਨੂੰ ਸਟੇਟ ਦੇ ਮੌਜੂਦਾ ਨੁਮਾਇੰਦੇ ਤੇ ਹੋਰ ਲੋਕਾਂ ਨੇ ਬਹੁਤ ਧਿਆਨ ਨਾਲ ਵੇਖਿਆ ਅਤੇ ਇਸ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਗਈ।
1984 ਸਿੱਖ ਨਸਲਕੁਸ਼ੀ ਸਬੰਧੀ ਨਿਊਯਾਰਕ ਸਟੇਟ ਸੈਨੇਟ ‘ਚ ਮਤਾ ਪਾਸ
