ਵਾਸ਼ਿੰਗਟਨ, 18 ਦਸੰਬਰ (ਪੰਜਾਬ ਮੇਲ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ 20 ਜਨਵਰੀ 2025 ਨੂੰ ਅਹੁਦਾ ਸੰਭਾਲਣ ਤੋਂ ਬਾਅਦ ਅਮਰੀਕੀ ਇਤਿਹਾਸ ‘ਚ ਸਭ ਤੋਂ ਵੱਡੇ ਦੇਸ਼ ਨਿਕਾਲੇ ਦਾ ਫ਼ੈਸਲਾ ਕੀਤਾ ਹੈ। ਜਾਣਕਾਰੀ ਅਨੁਸਾਰ ਇਸ ਦੀ ਤਿਆਰੀ ਵਜੋਂ ਯੂ.ਐੱਸ. ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈ.ਸੀ.ਈ.) ਨੇ ਦੇਸ਼ ਨਿਕਾਲੇ ਲਈ ਕਰੀਬ 15 ਲੱਖ ਵਿਅਕਤੀਆਂ ਦੀ ਸੂਚੀ ਤਿਆਰ ਕੀਤੀ ਹੈ। ਇਨ੍ਹਾਂ ਵਿਚੋਂ 18 ਹਜ਼ਾਰ ਭਾਰਤੀ ਨਾਗਰਿਕ ਅਮਰੀਕੀ ਸਰਕਾਰ ਵੱਲੋਂ ਤਿਆਰ ਕੀਤੀ ਸੂਚੀ ਵਿਚ ਸ਼ਾਮਲ ਹਨ।
ਦੱਸਣਯੋਗ ਹੈ ਕਿ ਚੋਣਾਂ ਦੌਰਾਨ ਸਖਤ ਇਮੀਗ੍ਰੇਸ਼ਨ ਨੀਤੀਆਂ ਦਾ ਐਲਾਨ ਕਰਨ ਵਾਲੇ ਡੋਨਾਲਡ ਟਰੰਪ 20 ਜਨਵਰੀ ਨੂੰ ਸਹੁੰ ਚੁੱਕਣ ਤੋਂ ਬਾਅਦ ਸਭ ਤੋਂ ਪਹਿਲਾਂ ਗੈਰ-ਕਾਨੂੰਨੀ ਪ੍ਰਵਾਸ ‘ਤੇ ਕੰਮ ਕਰਨਗੇ। ਇਸ ਦੀ ਤਿਆਰੀ ਵਜੋਂ ਯੂ.ਐੱਸ. ਇਮੀਗ੍ਰੇਸ਼ਨ-ਕਸਟਮਜ਼ ਇਨਫੋਰਸਮੈਂਟ (ਆਈ.ਸੀ.ਈ.) ਨੇ ਦੇਸ਼ ਨਿਕਾਲੇ ਲਈ ਲਗਭਗ 15 ਲੱਖ ਲੋਕਾਂ ਦੀ ਸੂਚੀ ਤਿਆਰ ਕੀਤੀ ਹੈ। ਇਨ੍ਹਾਂ ਵਿਚੋਂ ਕਰੀਬ 18 ਹਜ਼ਾਰ ਭਾਰਤੀਆਂ ਨੂੰ ਭਾਰਤ ਡਿਪੋਰਟ ਕੀਤੇ ਜਾਣ ਦਾ ਖ਼ਤਰਾ ਹੈ। ਹੁਣ ਸਵਾਲ ਇਹ ਹੈ ਕਿ ਇਨ੍ਹਾਂ ਸਾਰੇ ਭਾਰਤੀਆਂ ਦੇ ਭਾਰਤ ਵਾਪਸ ਆਉਣ ਦਾ ਖਰਚਾ ਕੌਣ ਅਦਾ ਕਰੇਗਾ।
ਜਾਣਕਾਰੀ ਮੁਤਾਬਕ ਅਮਰੀਕੀ ਸਰਕਾਰ ਆਪਣੇ ਖਰਚੇ ‘ਤੇ 18 ਹਜ਼ਾਰ ਭਾਰਤੀਆਂ ਨੂੰ ਵਾਪਸ ਭੇਜੇਗੀ। ਨਿਯਮ ਮੁਤਾਬਕ ਜੇਕਰ ਕਿਸੇ ਨਾਗਰਿਕ ਨੂੰ ਕਿਸੇ ਵੀ ਦੇਸ਼ ਤੋਂ ਕੱਢ ਦਿੱਤਾ ਜਾਂਦਾ ਹੈ, ਤਾਂ ਉਸ ਦੇਸ਼ ਦੀ ਸਰਕਾਰ ਉਸ ਨੂੰ ਵਾਪਸ ਭੇਜਣ ਦਾ ਖਰਚਾ ਚੁੱਕਦੀ ਹੈ। ਇੰਨਾ ਹੀ ਨਹੀਂ, ਕਿਸੇ ਹੋਰ ਦੇਸ਼ ਨੂੰ ਭੇਜਣ ਤੱਕ ਖਾਣ-ਪੀਣ ਅਤੇ ਹੋਰ ਸਹੂਲਤਾਂ ਦਾ ਖਰਚਾ ਵੀ ਦੇਸ਼ ਖੁਦ ਚੁੱਕਦਾ ਹੈ। ਮਤਲਬ ਕਿ 18 ਹਜ਼ਾਰ ਭਾਰਤੀਆਂ ਨੂੰ ਵਾਪਸ ਭੇਜਣ ਦਾ ਖਰਚਾ ਅਮਰੀਕੀ ਸਰਕਾਰ ਚੁੱਕੇਗੀ।
ਤੁਹਾਨੂੰ ਦੱਸ ਦੇਈਏ ਕਿ ਦੇਸ਼ ਨਿਕਾਲੇ ਦਾ ਖਰਚਾ ਉਸ ਦੇਸ਼ ਦੁਆਰਾ ਚੁੱਕਿਆ ਜਾਂਦਾ ਹੈ, ਜਿੱਥੋਂ ਵਿਅਕਤੀ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਇਸ ਦਾ ਮਤਲਬ ਹੈ ਕਿ ਜੇਕਰ ਭਾਰਤ ਤੋਂ ਕਿਸੇ ਵਿਅਕਤੀ ਨੂੰ ਪਾਕਿਸਤਾਨ ਡਿਪੋਰਟ ਕੀਤਾ ਜਾਂਦਾ ਹੈ, ਤਾਂ ਭਾਰਤ ਨੂੰ ਆਮ ਤੌਰ ‘ਤੇ ਖਰਚਾ ਚੁੱਕਣਾ ਚਾਹੀਦਾ ਹੈ। ਕਿਸੇ ਦੇਸ਼ ਵਿਚ ਰਹਿਣ ਵਾਲੇ ਵਿਅਕਤੀ ਲਈ ਉਸ ਦੇਸ਼ ਦੇ ਕਾਨੂੰਨਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਜੇਕਰ ਕੋਈ ਵਿਅਕਤੀ ਕਾਨੂੰਨ ਦੀ ਉਲੰਘਣਾ ਕਰਦਾ ਹੈ, ਤਾਂ ਉਸ ਨੂੰ ਦੇਸ਼ ਛੱਡਣ ਲਈ ਕਿਹਾ ਜਾ ਸਕਦਾ ਹੈ ਅਤੇ ਇਸ ਪ੍ਰਕਿਰਿਆ ਦੀ ਕੀਮਤ ਉਸ ਦੇਸ਼ ਨੂੰ ਝੱਲਣੀ ਚਾਹੀਦੀ ਹੈ।
ਅਮਰੀਕੀ ਸਰਕਾਰ ਨੇ ਭਾਰਤ ‘ਤੇ ਲਾਪ੍ਰਵਾਹੀ ਦਾ ਦੋਸ਼ ਲਗਾਇਆ ਹੈ। ਆਈ.ਸੀ.ਈ. ਨੇ ਦੇਸ਼ ਨਿਕਾਲੇ ਦੀ ਪ੍ਰਕਿਰਿਆ ਵਿਚ ਸਹਾਇਤਾ ਨਾ ਕਰਨ ਵਾਲੇ 15 ਦੇਸ਼ਾਂ ਦੀ ਸੂਚੀ ਤਿਆਰ ਕੀਤੀ ਹੈ, ਜਿਨ੍ਹਾਂ ਨੂੰ ‘ਨਾਨ-ਸਹਿਯੋਗੀ’ ਕਿਹਾ ਜਾਂਦਾ ਹੈ। ਇਨ੍ਹਾਂ ਵਿਚ ਭਾਰਤ ਦਾ ਨਾਂ ਵੀ ਹੈ। ਅੰਕੜਿਆਂ ਮੁਤਾਬਕ ਅਮਰੀਕਾ ‘ਚ ਰਹਿ ਰਹੇ ਕਰੀਬ 18 ਹਜ਼ਾਰ ਭਾਰਤੀ ਗੈਰ-ਕਾਨੂੰਨੀ ਕਾਗਜ਼ੀ ਕਾਰਵਾਈ ਦੀ ਲੰਬੀ ਪ੍ਰਕਿਰਿਆ ‘ਚ ਫਸੇ ਹੋਏ ਹਨ। ਇਸ ਵਿਚ 3 ਸਾਲ ਲੱਗ ਸਕਦੇ ਹਨ।
18 ਹਜ਼ਾਰ ਭਾਰਤੀ ਗੈਰ-ਕਾਨੂੰਨੀ ਕਾਗਜ਼ੀ ਕਾਰਵਾਈ ਦੀ ਲੰਬੀ ਪ੍ਰਕਿਰਿਆ ‘ਚ ਫਸੇ
