#INDIA

17ਵੀਂ ਲੋਕ ਸਭਾ ਦਾ ਆਖ਼ਰੀ Budget ਸੈਸ਼ਨ 31 ਤੋਂ

ਨਵੀਂ ਦਿੱਲੀ, 12 ਜਨਵਰੀ (ਪੰਜਾਬ ਮੇਲ)- ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਅੱਜ ਕਿਹਾ ਕਿ 17ਵੀਂ ਲੋਕ ਸਭਾ ਦਾ ਆਖਰੀ ਬਜਟ ਸੈਸ਼ਨ 31 ਜਨਵਰੀ ਤੋਂ 9 ਫਰਵਰੀ ਦਰਮਿਆਨ ਹੋਵੇਗਾ। ਇਸ ਦੌਰਾਨ ਅੰਤਰਿਮ ਕੇਂਦਰੀ ਬਜਟ ਪੇਸ਼ ਕੀਤਾ ਜਾਵੇਗਾ। ਨਵੀਂ ਸਰਕਾਰ, ਜੋ ਅਪਰੈਲ-ਮਈ ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਸਹੁੰ ਚੁੱਕੇਗੀ, ਬਾਅਦ ਵਿਚ ਪੂਰਾ ਬਜਟ ਪੇਸ਼ ਕਰੇਗੀ। 17ਵੀਂ ਲੋਕ ਸਭਾ ਦਾ ਕਾਰਜਕਾਲ 16 ਜੂਨ ਨੂੰ ਖਤਮ ਹੋ ਰਿਹਾ ਹੈ, ਇਸ ਲਈ ਆਮ ਚੋਣਾਂ ਦੇ ਐਲਾਨ ਤੋਂ ਪਹਿਲਾਂ ਇਹ ਸੰਸਦ ਦਾ ਆਖਰੀ ਸੈਸ਼ਨ ਹੋਣਾ ਤੈਅ ਹੈ। 2019 ਵਿਚ ਲੋਕ ਸਭਾ ਚੋਣਾਂ ਦਾ ਐਲਾਨ 10 ਮਾਰਚ ਨੂੰ ਕੀਤਾ ਗਿਆ ਸੀ ਅਤੇ 11 ਅਪਰੈਲ ਤੋਂ 19 ਮਈ ਦੇ ਵਿਚਕਾਰ ਸੱਤ ਪੜਾਵਾਂ ਵਿਚ ਵੋਟਿੰਗ ਹੋਈ ਸੀ।