#INDIA

15 ਮਾਰਚ ਤੱਕ ਬਦਲ ਲਓ ਆਪਣਾ Paytm FASTag, ਨਹੀਂ ਤਾਂ ਦੇਣਾ ਪਵੇਗਾ ਦੁੱਗਣਾ ਟੋਲ ਟੈਕਸ

ਨਵੀਂ ਦਿੱਲੀ, 14 ਮਾਰਚ (ਪੰਜਾਬ ਮੇਲ)- ਪੇਟੀਐੱਮ ਪੇਮੈਂਟਸ ਬੈਂਕ ‘ਤੇ ਭਾਰਤੀ ਰਿਜ਼ਰਵ ਬੈਂਕ ਵਲੋਂ ਲਗਾਈਆਂ ਗਈਆਂ ਸਾਰੀਆਂ ਪਾਬੰਦੀਆਂ ਇਸ ਸ਼ਨੀਵਾਰ ਯਾਨੀ 15 ਮਾਰਚ, 2024 ਤੋਂ ਲਾਗੂ ਹੋ ਜਾਣਗੀਆਂ। 15 ਮਾਰਚ ਤੋਂ ਬਾਅਦ ਪੇਟੀਐੱਮ ਪੇਮੈਂਟ ਬੈਂਕ ਅਤੇ ਪੇਟੀਐੱਮ ਫਾਸਟੈਗ ਦੀਆਂ ਸੇਵਾਵਾਂ ਬੰਦ ਹੋ ਜਾਣਗੀਆਂ। NHAI ਨੇ ਪੇਟੀਐੱਮ ਫਾਸਟੈਗ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਹੈ। NHAI ਨੇ ਲੋਕਾਂ ਨੂੰ ਆਪਣਾ ਪੇਟੀਐੱਮ ਫਾਸਟੈਗ ਬਦਲਣ ਲਈ ਕਿਹਾ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਨੇ ਪੇਟੀਐਮ ਫਾਸਟੈਗ ਉਪਭੋਗਤਾਵਾਂ ਨੂੰ 15 ਮਾਰਚ ਤੱਕ ਆਪਣੇ ਫਾਸਟੈਗ ਨੂੰ ਬਦਲਣ ਦੀ ਸਲਾਹ ਦਿੱਤੀ ਹੈ। ਜੇਕਰ ਤੁਸੀਂ Paytm Fastag ਨਾਲ ਜਾਰੀ ਰੱਖਦੇ ਹੋ, ਤਾਂ ਤੁਹਾਨੂੰ ਦੁਗਣਾ ਟੋਲ ਟੈਕਸ ਭਰਨਾ ਪਵੇਗਾ। NHIA ਨੇ ਕਿਹਾ ਹੈ ਕਿ ਇੱਕ ਮੁਸ਼ਕਲ ਰਹਿਤ ਯਾਤਰਾ ਦਾ ਅਨੁਭਵ ਪ੍ਰਾਪਤ ਕਰਨ ਅਤੇ ਟੋਲ ਪਲਾਜ਼ਾ ‘ਤੇ ਅਸੁਵਿਧਾ ਤੋਂ ਬਚਣ ਲਈ ਪੇਟੀਐੱਮ ਫਾਸਟੈਗ ਉਪਭੋਗਤਾਵਾਂ ਨੂੰ 15 ਮਾਰਚ, 2024 ਤੋਂ ਪਹਿਲਾਂ ਕਿਸੇ ਹੋਰ ਬੈਂਕ ਦੁਆਰਾ ਜਾਰੀ ਫਾਸਟੈਗ ਨੂੰ ਇੰਸਟਾਲ ਕਰਨਾ ਹੋਵੇਗਾ। ਪੇਮੈਂਟਸ ਬੈਂਕ ਦੇ ਗਾਹਕਾਂ ਨੂੰ ਵੀ ਕਿਸੇ ਤਰ੍ਹਾਂ ਦੀ ਸਮੱਸਿਆ ਤੋਂ ਬਚਣ ਲਈ ਇਨ੍ਹਾਂ ਪਾਬੰਦੀਆਂ ਦਾ ਪੂਰਾ ਧਿਆਨ ਰੱਖਣਾ ਹੋਵੇਗਾ। ਰਿਜ਼ਰਵ ਬੈਂਕ ਦੇ ਨਿਰਦੇਸ਼ਾਂ ਅਨੁਸਾਰ, 15 ਮਾਰਚ ਤੋਂ ਬਾਅਦ ਪੇਟੀਐਮ ਪੇਮੈਂਟਸ ਬੈਂਕ ਆਪਣੇ ਗਾਹਕਾਂ ਨੂੰ ਜਮ੍ਹਾ ਅਤੇ ਕਰਜ਼ੇ ਦੀਆਂ ਸਹੂਲਤਾਂ ਪ੍ਰਦਾਨ ਨਹੀਂ ਕਰ ਸਕੇਗਾ। ਨਾਲ ਹੀ, ਗਾਹਕ ਪੇਟੀਐੱਮ ਪੇਮੈਂਟ ਬੈਂਕ ਦੇ ਆਪਣੇ ਖਾਤੇ ਵਿੱਚ ਪੈਸੇ ਜਮ੍ਹਾ ਨਹੀਂ ਕਰ ਸਕਣਗੇ।