– 15 ਅਪ੍ਰੈਲ ਤੋਂ 25 ਮਈ ਦਰਮਿਆਨ ਹੋਣ ਦੀ ਸੰਭਾਵਨਾ
– 7 ਪੜਾਵਾਂ ‘ਚ ਪੈ ਸਕਦੀਆਂ ਨੇ ਵੋਟਾਂ
ਨਵੀਂ ਦਿੱਲੀ, 11 ਮਾਰਚ (ਪੰਜਾਬ ਮੇਲ)- ਲੋਕ ਸਭਾ ਦੀਆਂ ਚੋਣਾਂ ਲਈ ਤਰੀਕਾਂ ਦਾ ਐਲਾਨ 14 ਮਾਰਚ ਨੂੰ ਹੋਣਾ ਲੱਗਭਗ ਤੈਅ ਹੈ। 2019 ‘ਚ 10 ਮਾਰਚ ਨੂੰ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਸੀ। ਉਦੋਂ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਵਜੋਂ 30 ਮਈ ਨੂੰ ਸਹੁੰ ਚੁੱਕੀ ਸੀ। 2019 ‘ਚ 14 ਅਪ੍ਰੈਲ ਤੋਂ 19 ਮਈ ਦਰਮਿਆਨ 7 ਪੜਾਵਾਂ ‘ਚ ਪੋਲਿੰਗ ਹੋਈ ਸੀ। ਵੋਟਾਂ ਦੀ ਗਿਣਤੀ 23 ਮਈ ਨੂੰ ਹੋਈ ਸੀ। 2014 ‘ਚ ਲੋਕ ਸਭਾ ਦੀਆਂ ਚੋਣਾਂ ਲਈ 7 ਅਪ੍ਰੈਲ ਤੋਂ 12 ਮਈ ਦਰਮਿਆਨ ਕੁੱਲ 9 ਪੜਾਵਾਂ ‘ਚ ਵੋਟਾਂ ਪਈਆਂ ਸਨ। 26 ਮਈ 2014 ਨੂੰ ਮੋਦੀ ਨੇ ਦੇਸ਼ ਦੇ 15ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ। ਇਸ ਵਾਰ ਪੋਲਿੰਗ 15 ਅਪ੍ਰੈਲ ਤੋਂ 25 ਮਈ ਦਰਮਿਆਨ ਹੋਣ ਦੀ ਸੰਭਾਵਨਾ ਹੈ। ਪਿਛਲੀ ਵਾਰ ਵਾਂਗ ਇਸ ਵਾਰ ਵੀ 7 ਪੜਾਵਾਂ ‘ਚ ਵੋਟਾਂ ਪੈ ਸਕਦੀਆਂ ਹਨ।