ਉਲੰਪੀਅਨ ਪ੍ਰਿਥੀਪਾਲ ਸਿੰਘ ਦੀ 40ਵੀ ਬਰਸੀ ਬੱਚਿਆਂ ਨੇ ਖੇਡ ਭਾਵਨਾ ਨਾਲ ਮਨਾਈ
ਘਵੱਦੀ ਕਲੱਬ ਸੈਮੀ ਫਾਈਨਲ ਵਿੱਚ , ਕਿਲ੍ਹਾ ਰਾਏਪੁਰ ਅਤੇ ਮੋਗਾ ਕੁਆਟਰਫਾਈਨਲ ਪੁੱਜੇ
ਲੁਧਿਆਣਾ, 22 ਮਈ (ਪੰਜਾਬ ਮੇਲ)- ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ ਵੱਲੋਂ ਕਰਵਾਏ ਜਾ ਰਹੇ 13ਵੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਪੰਜਵੇਂ ਦਿਨ ਲੀਗ ਮੈਚਾਂ ਦੇ ਆਖਰੀ ਗੇੜ ਵਿੱਚ ਸੀਨੀਅਰ ਵਰਗ ਵਿੱਚ ਜਿੱਥੇ ਗਿੱਲ ਕਲੱਬ ਘਵੱਦੀ ਨੇ ਸੈਮੀ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਉਥੇ ਡਾ ਕੁਲਦੀਪ ਸਿੰਘ ਕਲੱਬ ਮੋਗਾ, ਕਿਲ੍ਹਾ ਰਾਏਪੁਰ ਨੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਪਾਇਆ ਹੈ। ਜਦਕਿ ਜੂਨੀਅਰ ਵਰਗ ਵਿੱਚ ਨਨਕਾਣਾ ਸਾਹਿਬ ਅਕੈਡਮੀ ਰਾਮਪੁਰ ਛੰਨਾ ਅਤੇ ਗੂਰੁ ਤੇਗ ਬਹਾਦਰ ਅਕੈਡਮੀ ਚਚਰਾੜੀ ਨੇ ਵੀ ਆਖਰੀ 8 ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।
ਸੀਨੀਅਰ ਵਰਗ ਵਿਚ ਬਹੁਤ ਹੀ ਕਾਂਟੇਦਾਰ ਅਤੇ ਸੰਘਰਸ਼ਪੂਰਨ ਮੁਕਾਬਲੇ ਵਿੱਚ ਡਾਕਟਰ ਕੁਲਦੀਪ ਸਿੰਘ ਕਲੱਬ ਮੋਗਾ ਨੇ ਗਿੱਲ ਕਲੱਬ ਘਵੱਦੀ ਨਾਲ ਨਿਰਧਾਰਤ ਸਮੇਂ ਤੱਕ 1-1 ਗੋਲਾਂ ਦੀ ਬਰਾਬਰੀ ਤੋਂ ਬਾਅਦ ਪੈਨਲਟੀ ਸ਼ੂਟ ਵਿੱਚ 4-3 ਗੋਲਾਂ ਦੀ ਜਿੱਤ ਹਾਸਲ ਕੀਤੀ। ਮੋਗਾ ਕਲੱਬ ਦਾ ਗੋਲ ਕੀਪਰ ਰਣਜੋਤ ਸਿੰਘ ਨੇ ” ਮੈਨ ਆਫ਼ ਦਾ ਮੈਚ ” ਦਾ ਖਿਤਾਬ ਜਿੱਤਿਆ। ਜਦ ਕਿ ਦੂਸਰੇ ਮੁਕਾਬਲੇ ਵਿੱਚ ਕਿਲਾ ਰਾਏਪੁਰ ਨੇ ਪਿਛਲੇ ਸਾਲ ਦੀ ਚੈਂਪੀਅਨ ਫਰੈਂਡਜ਼ ਕਲੱਬ ਰੂਮੀ ਨੂੰ 5-3 ਗੋਲਾਂ ਨਾਲ ਹਰਾਇਆ। ਕਿਲ੍ਹਾ ਰਾਇਪੁਰ ਦਾ ਸੁਖਵੰਤ ਸਿੰਘ ਮੈਨ ਆਫ਼ ਦਾ ਮੈਚ ਬਣਿਆ । ਜੂਨੀਅਰ ਵਰਗ ਦੇ ਵਿੱਚ ਨਨਕਾਣਾ ਸਾਹਿਬ ਅਕੈਡਮੀ ਰਾਮਪੁਰ ਛੰਨਾ ਨੇ ਥੂਹੀ ਅਕੈਡਮੀ ਨਾਭਾ 4-0 ਨਾਲ,
ਦੂਜਾ ਮੈਚ ਵਿੱਚ ਗੁਰੂ ਤੇਗ ਬਹਾਦਰ ਅਕੈਡਮੀ ਚਚਰਾੜੀ ਨੇ ਕੁੜੀਆਂ ਤੇ ਅਧਾਰਤ ਟੀਮ ਰਾਮਪੁਰ ਛੰਨਾਂ ਨੂੰ 7-2 ਨਾਲ ਹਰਾਕੇ ਕੁਆਰਟਰ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ।
ਇਸ ਮੌਕੇ ਓਲੰਪੀਅਨ ਪ੍ਰਿਥੀਪਾਲ ਸਿੰਘ ਦੀ 40ਵੀਂ ਬਰਸੀ ਬਹੁਤ ਹੀ ਸ਼ਰਧਾ ਸਤਿਕਾਰ ਅਤੇ ਖੇਡ ਭਾਵਨਾ ਨਾਲ ਮਨਾਈ ਗਈ। ਉਨ੍ਹਾਂ ਦੇ ਆਦਮਕੱਦ ਬੁੱਤ ਤੇ ਫੁੱਲ ਮਾਲਾ ਭੇਂਟ ਕਰਕੇ ਉਨ੍ਹਾਂ ਦੀ ਯਾਦ ਵਿੱਚ 2 ਮਿੰਟ ਦਾ ਮੋਨ ਦਾ ਧਾਰਿਆ ਗਿਆ। ਅੱਜ ਦੇ ਮੈਚਾਂ ਦੀ ਸਮਾਪਤੀ ਬਾਅਦ ਘਵੱਦੀ ਕਲੱਬ ਨੇ 10 ਅੰਕਾ ਨਾਲ ਪੂਲ ਵਿੱਚ ਪਹਿਲਾਂ ਸਥਾਨ, ਕਿਲ੍ਹਾ ਰਾਇਪੁਰ ਨੇ 7 ਅੰਕਾਂ ਨਾਲ ਦੂਸਰਾ, ਮੋਗਾ ਨੇ 7 ਅੰਕਾਂ ਨਾਲ ਤੀਸਰਾ ਸਥਾਨ ਹਾਸਲ ਕੀਤਾ। ਜਦਕਿ ਵਰਤਮਾਨ ਚੈਂਪੀਅਨ ਫਰੈਡਜ਼ ਕਲੱਬ ਰੂਮੀ 6 ਅੰਕਾਂ ਦੇ ਬਾਵਜੂਦ ਟੂਰਨਮੈਂਟ ਵਿੱਚੋ ਬਾਹਰ ਹੋ ਗਈ ਹੈ।
ਅੱਜ ਦੇ ਮੈਚਾਂ ਦੌਰਾਨ ਡਾਕਟਰ ਨਿਰਮਲ ਸਿੰਘ ਜੌੜਾ ਡਾਇਰੈਕਟਰ ਯੂਥ ਵੈਲਫੇਅਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਪੰਜਾਬੀ ਸੱਭਿਆਚਾਰ ਸੱਥ ਦੇ ਪ੍ਰਧਾਨ ਜਸਮੇਰ ਸਿੰਘ ਢੱਟ , ਪ੍ਰਿੰਸੀਪਲ ਬਲਵੰਤ ਸਿੰਘ ਕਮਾਲਪੁਰਾ, ਕੋਚ ਹਰਬੰਸ ਸਿੰਘ ਸਮਰਾਲਾ, ਗਿਆਨ ਸਿੰਘ ਡੀਪੀਆਈ ਨੇ ਮੁੱਖ ਮਹਿਮਾਨ ਵਜੋਂ ਟੀਮਾਂ ਦੇ ਨਾਲ ਜਾਣ-ਪਹਿਚਾਣ ਕੀਤੀ। ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ।ਇਸ ਮੌਕੇ ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ,ਐਡਵੋਕੇਟ ਸੁਮੀਤ ਸਿੰਘ, ਹਰਦੀਪ ਸਿੰਘ ਸੈਣੀ ਰੇਲਵੇ , ਪ੍ਰੋਫ਼ੈਸਰ ਰਜਿੰਦਰ ਸਿੰਘ ਖਾਲਸਾ ਕਾਲਜ ਰੁਪਿੰਦਰ ਸਿੰਘ ਗਿੱਲ, ਰਛਪਾਲ ਸਿੰਘ ਕੰਗ,, ਸੁਖਵਿੰਦਰ ਸਿੰਘ ਲਹਿਰਾ,ਸ਼ਿੰਗਾਰਾ ਸਿੰਘ ਜਰਖੜ, ਤਜਿੰਦਰ ਸਿੰਘ ਜਰਖੜ, ਸੰਦੀਪ ਸਿੰਘ ਜਰਖੜ, ਕੁਲਵਿੰਦਰ ਸਿੰਘ ਟੋਨੀ ਘਵੱਦੀ, ਬੂਟਾ ਸਿੰਘ ਸਿੱਧੂ ਦੋਰਾਹਾ, ਹਰਪ੍ਰੀਤ ਸਿੰਘ ਟੂਸੇ , ਪਹਿਲਵਾਨ ਹਰਮੇਲ ਸਿੰਘ ਕਾਲਾ , ਸਾਹਿਬਜੀਤ ਸਿੰਘ ਜਰਖੜ , ਕੋਚ ਹਰਮਿੰਦਰ ਪਾਲ ਸਿੰਘ, ਗੁਰਤੇਜ ਸਿੰਘ ਬੋਰਹਾਈ , ਗੁਰਸਤਿੰਦਰ ਸਿੰਘ ਪਰਗਟ ,ਕੁਲਦੀਪ ਸਿੰਘ ਘਵੱਦੀ, ਬਾਬਾ ਰੁਲਦਾ ਸਿੰਘ, ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜਰ ਸਨ। ਫਾਈਨਲ ਅਗਲੇ ਗੇੜ ਦੇ ਮੁਕਾਬਲੇ 25 ਤੋਂ 28 ਮਈ ਨੂੰ ਹੋਣਗੇ, ।