ਸੀਨੀਅਰ ਵਰਗ ਵਿਚ ਫਰੈਡਜ਼ ਕਲੱਬ ਰੂਮੀ, ਜਰਖੜ ਅਕੈਡਮੀ ਅਤੇ ਜੂਨੀਅਰ ਵਰਗ ਵਿੱਚ ਗੁਰੂ ਤੇਗ ਬਹਾਦਰ ਅਕੈਡਮੀ ਚਚੜਾਰੀ ਅਤੇ ਘਵੱਦੀ ਸਕੂਲ ਰਹੇ ਜੇਤੂ
ਲੁਧਿਆਣਾ, 8 ਮਈ (ਪੰਜਾਬ ਮੇਲ)- ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ ਵੱਲੋਂ ਕਰਵਾਏ ਜਾ ਰਹੇ ਓਲੰਪੀਅਨ 13ਵਾਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਦੂਜੇ ਦਿਨ ਸੀਨੀਅਰ ਵਰਗ ਵਿੱਚ ਫਰੈਡਜ਼ ਕਲੱਬ ਰੂਮੀ, ਜਰਖੜ ਅਕੈਡਮੀ ਜੂਨੀਅਰ ਵਰਗ ਵਿੱਚ ਗੁਰੂ ਤੇਗ ਬਹਾਦਰ ਅਕੈਡਮੀ ਚਚਰਾਰੀ ਅਤੇ ਘਵੱਦੀ ਸਕੂਲ ਨੇ ਆਪਣਾ ਜੇਤੂ ਖਾਤਾ ਖੋਲਿਆ।
ਸੀਨੀਅਰ ਵਰਗ ਚ ਫਰੈਡਜ਼ ਕਲੱਬ ਰੂਮੀ ਨੇ ਡਾ ਕੁਲਦੀਪ ਸਿੰਘ ਕਲੱਬ ਮੋਗਾ ਨੂੰ 8-5 ਗੋਲਾ ਨਾਲ ਹਰਾਇਆ। ਜਰਖੜ ਅਕੈਡਮੀ ਨੇ ਏਕ ਨੂਰ ਅਕੈਡਮੀ ਤੇਂਗ ਨੂੰ 5-3 ਗੋਲਾ ਨਾਲ ਹਰਾਇਆ। ਜਰਖੜ ਅਕੈਡਮੀ ਦਾ ਲਵਜੀਤ ਸਿੰਘ ਰੂਮੀ ਕਲੱਬ ਦਾ ਅਰਸ਼ਪ੍ਰੀਤ ਸਿੰਘ ਮੈਨ ਆਫ਼ ਦੀ ਮੈਚ ਬਣੇ । ਜੂਨੀਅਰ ਵਰਗ ਵਿੱਚ ਗੁਰੂ ਤੇਗ ਬਹਾਦਰ ਅਕੈਡਮੀ ਨੇ ਕਿਲ੍ਹਾ ਰਾਇਪੁਰ ਨੂੰ 3-0 ਨਾਲ, ਘਵੱਦੀ ਸਕੂਲ ਨੇ ਥੂਹੀ ਅਕੈਡਮੀ ਨੂੰ 1-1 ਦੀ ਬਰਾਬਰੀ ਤੋਂ ਬਾਅਦ ਪਨੈਲਟੀ ਸ਼ੂਟ ਵਿੱਚ 5-4 ਨਾਲ ਹਰਾਇਆ। ਅਰਸਪ੍ਰੀਤ ਸਿੰਘ ਅਤੇ ਹਰਮਨ ਪ੍ਰੀਤ ਕੌਰ ਨੇ ਮੈਨ ਆਫ ਦਾ ਮੈਚ ਬਣੇ ।

