ਸੈਕਰਾਮੈਂਟੋ, 1 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਮਿਲਵਾਕੀ (ਵਿਸਕਾਨਸਿਨ) ਵਿਚ ਇਕ 12 ਸਾਲ ਦੇ ਲੜਕੇ ਵੱਲੋਂ ਗੋਲੀ ਮਾਰ ਕੇ ਇਕ ਵਿਅਕਤੀ ਦੀ ਹੱਤਿਆ ਕਰ ਦੇਣ ਦੀ ਰਿਪੋਰਟ ਹੈ। ਪੁਲਿਸ ਅਨੁਸਾਰ 34 ਸਾਲ ਦੇ ਬਰੈਂਡਨ ਫੈਲਟਨ ਨਾਮੀ ਵਿਅਕਤੀ ਵੱਲੋਂ ਲੜਕੇ ਨੂੰ ਹਥਿਆਰ ਵੇਚਣ ਤੋਂ ਨਾਂਹ ਕਰ ਦੇਣ ‘ਤੇ ਲੜਕਾ ਉਸ ਦੇ ਘਰ ਗਿਆ ਤੇ ਉਸ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਲੜਕੇ ਵਿਰੁੱਧ ਪਹਿਲਾ ਦਰਜਾ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ। ਮਾਮਲੇ ਦੀ ਮੁੱਢਲੀ ਸੁਣਵਾਈ 4 ਅਪ੍ਰੈਲ ਨੂੰ ਹੋਵੇਗੀ।