#AMERICA

ਹੌਂਡੂਰਸ ਦੇ ਸਾਬਕਾ ਰਾਸ਼ਟਰਪਤੀ ਨੂੰ 45 ਸਾਲ ਜੇਲ੍ਹ ਦੀ ਸਜ਼ਾ

ਨਿਊਯਾਰਕ, 27 ਜੂਨ (ਪੰਜਾਬ ਮੇਲ)- ਅਮਰੀਕੀ ਅਦਾਲਤ ਨੇ ਹੌਂਡੂਰਸ ਦੇ ਸਾਬਕਾ ਰਾਸ਼ਟਰਪਤੀ ਜੁਆਨ ਓਰਲਾਂਡੋ ਹੇਰਨਾਂਡੇਜ਼ (55) ਨੂੰ ਨਸ਼ਿਆਂ ਦੀ ਤਸਕਰੀ ਅਤੇ ਹਥਿਆਰਾਂ ਸਬੰਧੀ ਅਪਰਾਧ ਦੇ ਦੋਸ਼ਾਂ ਹੇਠ 45 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਮੈਨਹਟਨ ਦੀ ਇਕ ਅਦਾਲਤ ਵੱਲੋਂ ਮਾਰਚ ਮਹੀਨੇ ਹੇਰਨਾਂਡੇਜ਼ ਨੂੰ ਤਸਕਰਾਂ ਨਾਲ ਸਬੰਧਤ ਕੋਕੀਨ ਦੀ ਖੇਪ ਦੀ ਤਸਕਰੀ ਬਦਲੇ ਲੱਖਾਂ ਡਾਲਰ ਦੀ ਰਿਸ਼ਵਤ ਲੈਣ ਦਾ ਦੋਸ਼ ਠਹਿਰਾਇਆ ਗਿਆ ਸੀ। ਮੈਨਹਟਨ ਫੈਡਰਲ ਅਦਾਲਤ ‘ਚ ਕੇਸ ਦੀ ਸੁਣਵਾਈ ਦੌਰਾਨ ਅਮਰੀਕੀ ਜ਼ਿਲ੍ਹਾ ਜੱਜ ਪੀ. ਕੇਵਿਨ ਕਾਸਟੇਲ ਨੇ ਹੇਰਨਾਂਡੇਜ਼ ਨੂੰ ਸਜ਼ਾ ਸੁਣਾਈ। ਸਾਬਕਾ ਰਾਸ਼ਟਰਪਤੀ ਜੁਆਨ ਓਰਲਾਂਡੋ ਹੇਰਨਾਂਡੇਜ਼ ਨੂੰ 80 ਲੱਖ ਡਾਲਰ ਜੁਰਮਾਨਾ ਵੀ ਲਾਇਆ ਗਿਆ ਹੈ।