-ਟਿਊਸ਼ਨ ਪੜ੍ਹਨ ਗਏ ਤਿੰਨ ਬੱਚੇ ਹੋਏ ਲਾਪਤਾ; ਮਾਪਿਆਂ ਦੇ ਬੱਚੇ ਡਾਢੇ ਪਰੇਸ਼ਾਨ
ਹੁਸ਼ਿਆਰਪੁਰ, 23 ਮਈ (ਤਰਸੇਮ ਦੀਵਾਨਾ/ਪੰਜਾਬ ਮੇਲ)- ਹੁਸ਼ਿਆਰਪੁਰ ਸ਼ਹਿਰ ਚ ਛੋਟੇ ਬੱਚਿਆਂ ਦੇ ਲਾਪਤਾ ਹੋਣ ਦੀਆਂ ਖਬਰਾਂ ਦਿਨ ਪ੍ਰਤੀ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜੂਨ ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਵਾਰਡ ਨੰਬਰ 27 ਅਧੀਨ ਆਉਂਦੇ ਮੁਹੱਲਾ ਕੀਰਤੀ ਨਗਰ ਤੋਂ ਸਾਹਮਣੇ ਆਇਆ, ਜਿੱਥੋਂ ਦੇ ਰਹਿਣ ਵਾਲੇ ਤਿੰਨ ਬੱਚੇ ਉਮਰ 12 ਸਾਲ, ਦੂਜਾ ਬੱਚਾ ਉਮਰ 11 ਸਾਲ, ਤੇ ਤੀਜਾ ਬੱਚਾ ਉਮਰ 8 ਸਾਲ ਦੇ ਕਰੀਬ ਦੱਸੀ ਜਾਂਦੀ ਹੈ। ਮਿਲੀ ਜਾਣਕਾਰੀ ਮੁਤਾਬਿਕ ਉਕਤ ਤਿੰਨੋਂ ਲੜਕੇ ਜਦੋਂ ਬੀਤੇ ਦਿਨ ਘਰੋਂ ਟਿਊਸ਼ਨ ਪੜ੍ਹਨ ਲਈ ਗਏ ਪਰੰਤੂ ਨਾ ਤਾਂ ਟਿਊਸ਼ਨ ‘ਤੇ ਪਹੁੰਚੇ ਤੇ ਨਾ ਹੀ ਉਹ ਘਰ ਵਾਪਸ ਆਏ, ਤਾਂ ਜਿਵੇਂ ਹੀ ਬੱਚਿਆਂ ਦੇ ਘਰੋਂ ਜਾਣ ਦੀ ਸੂਚਨਾ ਮਾਪਿਆਂ ਨੂੰ ਮਿਲੀ, ਤਾਂ ਤਿੰਨਾਂ ਹੀ ਪਰਿਵਾਰਾਂ ਵੱਲੋਂ ਬੱਚਿਆਂ ਦੀ ਭਾਲ ਕੀਤੀ ਗਈ, ਪ੍ਰੰਤੂ ਉਨ੍ਹਾਂ ਦਾ ਕੁਝ ਪਤਾ ਨਹੀਂ ਲੱਗਾ। ਹਾਲਾਂਕਿ ਸੁਰੱਖਿਆ ਕਾਰਨਾਂ ਕਰਕੇ ਗਾਇਬ ਹੋਏ ਬੱਚਿਆਂ ਦੇ ਨਾਮ ਪ੍ਰਕਾਸ਼ਿਤ ਨਹੀਂ ਕੀਤੇ ਜਾ ਸਕਦੇ।
ਜਿਸ ਉਪਰੰਤ ਤਿੰਨਾਂ ਹੀ ਬੱਚਿਆਂ ਦੇ ਮਾਪਿਆਂ ਨੇ ਮੁੱਹਲੇ ਦੇ ਮੋਹਤਬਰ ਵਿਅਕਤੀਆਂ ਨੂੰ ਨਾਲ ਲੈ ਕੇ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਅਧੀਨ ਆਉਂਦੀ ਪੁਰਹੀਰਾਂ ਚੋਂਕੀ ਦੀ ਪੁਲਿਸ ਨਾਲ ਰਾਬਤਾ ਕਾਇਮ ਕਰਕੇ ਗੁੰਮਸ਼ੁਦਗੀ ਦੀ ਸੂਚਨਾ ਦਰਜ ਕਰਵਾਈ। ਪੁਲਿਸ ਦੇ ਕੋਲ ਵੀ ਪੀੜਤ ਪਰਿਵਾਰਾਂ ਨੇ ਗੁਹਾਰ ਲਗਾਈ ਗਈ ਕਿ ਇਨ੍ਹਾਂ ਦੇ ਬੱਚਿਆਂ ਨੂੰ ਜਲਦ ਤੋਂ ਜਲਦ ਲੱਭਿਆ ਜਾਵੇ। ਬੱਚਿਆਂ ਦੇ ਮਾਪੇ ਇਸ ਕਰਕੇ ਵੀ ਪਰੇਸ਼ਾਨ ਹਨ ਕਿਉਂਕਿ ਪਹਿਲਾਂ ਵੀ ਟਿਊਸ਼ਨ ਪੜ੍ਹਾਉਣ ਵਾਲੇ ਅਧਿਆਪਕ ਵੱਲੋਂ ਹੀ ਬੱਚਿਆਂ ਨੂੰ ਅਗਵਾ ਕਰਕੇ ਲੈ ਕੇ ਜਾ ਚੁੱਕੇ ਹਨ ਅਤੇ ਹਾਲ ਹੀ ਦੇ ਵਿਚ ਵੈਸਟ ਬੰਗਾਲ ਨਜ਼ਦੀਕ ਤੋਂ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਅਧਿਆਪਕ ਸਮੇਤ ਬੱਚਿਆਂ ਨੂੰ ਕਾਬੂ ਕੀਤਾ ਸੀ, ਉਹ ਅਧਿਆਪਕ ਹੁਣ ਵੀ ਜੇਲ੍ਹ ਵਿਚ ਦੱਸਿਆ ਜਾਂਦਾ ਹੈ। ਪੀੜਤ ਪਰਿਵਾਰਾਂ ਨੇ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਗਾਇਬ ਕਰਨ ਵਾਲੇ ਅਜਿਹੇ ਮਾਫੀਆ ਦੀ ਡੂੰਘੀ ਪੁਣਛਾਣ ਕੀਤੀ ਜਾਵੇ।
ਫੋਟੋ ਅਜਮੇਰ ਦੀਵਾਨਾ
ਹੁਸ਼ਿਆਰਪੁਰ ‘ਚ ਪੜ੍ਹਨ ਗਏ ਬੱਚਿਆਂ ਦੇ ਲਾਪਤਾ ਹੋਣ ਦਾ ਸਿਲਸਿਲਾ ਫਿਰ ਚਲਿਆ
