#INDIA

ਹਿਮਾਚਲ ‘ਚ ਟਰੈਕਿੰਗ ‘ਤੇ ਨਿਕਲੀਆਂ ਦੋ N.R.I. ਔਰਤਾਂ ਨੂੰ ਹਵਾਈ ਫ਼ੌਜ ਨੇ ਬਚਾਇਆ

ਸੋਲਨ, 11 ਮਈ (ਪੰਜਾਬ ਮੇਲ)- ਭਾਰਤੀ ਹਵਾਈ ਫ਼ੌਜ ਨੇ ਅੱਜ ਸਵੇਰੇ ਸਿਰਮੌਰ ਦੇ ਟਰੈਕਿੰਗ ਰੂਟ ‘ਤੇ ਸੰਘਣੇ ਜੰਗਲਾਂ ‘ਚੋਂ ਆਪਣੇ ਚੀਤਾ ਹੈਲੀਕਾਪਟਰ ਵਿਚ ਦੋ ਪ੍ਰਵਾਸੀ ਭਾਰਤੀ ਮਹਿਲਾ ਸੈਲਾਨੀਆਂ ਨੂੰ ਬਚਾਇਆ। ਉਹ ਸ਼ੁੱਕਰਵਾਰ ਨੂੰ ਇਸ ਟਰੈਕ ‘ਤੇ ਨਿਕਲੀਆਂ ਸਨ ਪਰ ਰਾਹ ਵਿਚ ਫਸ ਗਈਆਂ। ਉਨ੍ਹਾਂ ਵਿਚੋਂ ਇੱਕ ਜੋ ਰੀੜ੍ਹ ਦੀ ਹੱਡੀ ਦੀ ਸੱਟ ਤੋਂ ਪੀੜਤ ਸੀ, ਦੀ ਹਾਲਤ ਖਰਾਬ ਹੋ ਗਈ। ਪੁਲਿਸ ਨੂੰ ਸ਼ਾਮ 4 ਵਜੇ ਦੋਵਾਂ ਬਾਰੇ ਸੂਚਨਾ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਨੇ ਔਰਤਾਂ ਨੂੰ ਵਾਪਸ ਲਿਆਉਣ ਲਈ ਕਾਰਵਾਈ ਸ਼ੁਰੂ ਕੀਤੀ ਗਈ।  ਉਨ੍ਹਾਂ ਨੂੰ ਬਚਾਉਣ ਲਈ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਦੀ ਟੀਮ ਵੀ ਪਹੁੰਚੀ। ਉਨ੍ਹਾਂ ਨੂੰ ਸਵੇਰੇ 11 ਵਜੇ ਏਅਰਲਿਫਟ ਕਰਨ ਦਾ ਪ੍ਰਬੰਧ ਕੀਤਾ ਗਿਆ। ਬੀਤੀ ਰਾਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਔਰਤਾਂ ਨੂੰ ਬੇਸ ਕੈਂਪ ਤੋਂ 10 ਕਿਲੋਮੀਟਰ ਦੂਰ ਤੱਕ ਲੱਭਿਆ ਗਿਆ। ਇਨ੍ਹਾਂ ਦੀ ਪਛਾਣ ਰਿਚਾ ਅਭੈ ਸੋਨਾਵਨੇ ਅਤੇ ਸੋਨੀਆ ਰਤਨ ਵਜੋਂ ਹੋਈ ਹੈ। ਰਿਚਾ ਪੱਛਮੀ ਬੰਗਾਲ ਦੀ ਮੂਲ ਨਵਾਸੀ ਹੈ, ਜਿਸਦਾ ਜਨਮ 1980 ਵਿਚ ਦਾਰਜੀਲਿੰਗ ਵਿਚ ਹੋਇਆ ਸੀ। ਦੂਜੀ ਔਰਤ, ਸੋਨੀਆ, ਦਾ ਜਨਮ 1978 ‘ਚ ਭਾਰਤ ਵਿਚ ਹੋਇਆ ਸੀ। ਸੱਟ ਲੱਗਣ ਤੋਂ ਬਾਅਦ ਉਸਦੀ ਰੀੜ੍ਹ ਦੀ ਹੱਡੀ ਦੀ ਸਰਜਰੀ ਹੋਈ ਸੀ। ਦੋਵੇਂ ਅਮਰੀਕੀ ਨਾਗਰਿਕ ਹਨ। ਉਨ੍ਹਾਂ ਨੂੰ ਇਲਾਜ ਲਈ ਚੰਡੀਗੜ੍ਹ ਦੇ ਹਸਪਤਾਲ ਭੇਜ ਦਿੱਤਾ ਗਿਆ।