ਸ਼ਿਮਲਾ, 26 ਅਗਸਤ (ਪੰਜਾਬ ਮੇਲ)- ਹਿਮਾਚਲ ਪ੍ਰਦੇਸ਼ ‘ਚ ਮੋਹਲੇਧਾਰ ਮੀਂਹ ਦਾ ਦੌਰ ਭਾਵੇਂ ਹੀ ਰੁੱਕ ਗਿਆ ਹੋਵੇ ਪਰ ਤਬਾਹੀ ਅਤੇ ਮੁਸੀਬਤਾਂ ਦਾ ਦੌਰ ਨਹੀਂ ਰੁਕਿਆ। ਸ਼ੁੱਕਰਵਾਰ ਨੂੰ 60 ਘੰਟਿਆਂ ਬਾਅਦ ਕੁੱਲੂ-ਮਨਾਲੀ ਅਤੇ ਲਾਹੌਲ ਘਾਟੀ ਦਾ ਸੜਕ ਸੰਪਰਕ ਟੁੱਟਿਆ ਰਿਹਾ। ਕੁੱਲੂ-ਮੰਡੀ ਨੈਸ਼ਨਲ ਹਾਈਵੇਅ ਤੋਂ ਇਲਾਵਾ ਸਾਰੇ ਬਦਲਵੇਂ ਮਾਰਗ ਤੀਜੇ ਦਿਨ ਵੀ ਬੰਦ ਰਹੇ। ਬੱਦੀ ਨੂੰ ਪਿੰਜੌਰ ਨਾਲ ਜੋੜਨ ਵਾਲਾ ਪੁਲ ਢਹਿ-ਢੇਰੀ ਹੋ ਗਿਆ। ਇਸ ਮਾਨਸੂਨ ਸੀਜ਼ਨ ‘ਚ 24 ਜੂਨ ਤੋਂ 25 ਅਗਸਤ ਤੱਕ 372 ਲੋਕਾਂ ਨੇ ਆਪਣੀ ਜਾਨ ਗੁਆਉਣੀ ਪਈ ਹੈ। ਇਨ੍ਹਾਂ ਵਿਚੋਂ 126 ਲੋਕਾਂ ਦੀ ਸੜਕ ਹਾਦਸਿਆਂ ਵਿਚ ਮੌਤ ਹੋ ਗਈ। ਕੁੱਲ 349 ਲੋਕ ਜ਼ਖਮੀ ਹੋਏ ਹਨ। ਸੂਬੇ ਵਿਚ 2400 ਘਰ ਢਹਿ ਗਏ ਹਨ। 10,338 ਨੂੰ ਅੰਸ਼ਿਕ ਨੁਕਸਾਨ ਪਹੁੰਚਿਆ ਹੈ। ਸ਼ਿਮਲਾ- ਹਿਮਾਚਲ ਪ੍ਰਦੇਸ਼ ‘ਚ ਮੋਹਲੇਧਾਰ ਮੀਂਹ ਦਾ ਦੌਰ ਭਾਵੇਂ ਹੀ ਰੁੱਕ ਗਿਆ ਹੋਵੇ ਪਰ ਤਬਾਹੀ ਅਤੇ ਮੁਸੀਬਤਾਂ ਦਾ ਦੌਰ ਨਹੀਂ ਰੁਕਿਆ। ਸ਼ੁੱਕਰਵਾਰ ਨੂੰ 60 ਘੰਟਿਆਂ ਬਾਅਦ ਕੁੱਲੂ-ਮਨਾਲੀ ਅਤੇ ਲਾਹੌਲ ਘਾਟੀ ਦਾ ਸੜਕ ਸੰਪਰਕ ਟੁੱਟਿਆ ਰਿਹਾ। ਕੁੱਲੂ-ਮੰਡੀ ਨੈਸ਼ਨਲ ਹਾਈਵੇਅ ਤੋਂ ਇਲਾਵਾ ਸਾਰੇ ਬਦਲਵੇਂ ਮਾਰਗ ਤੀਜੇ ਦਿਨ ਵੀ ਬੰਦ ਰਹੇ। ਬੱਦੀ ਨੂੰ ਪਿੰਜੌਰ ਨਾਲ ਜੋੜਨ ਵਾਲਾ ਪੁਲ ਢਹਿ-ਢੇਰੀ ਹੋ ਗਿਆ। ਇਸ ਮਾਨਸੂਨ ਸੀਜ਼ਨ ‘ਚ 24 ਜੂਨ ਤੋਂ 25 ਅਗਸਤ ਤੱਕ 372 ਲੋਕਾਂ ਨੇ ਆਪਣੀ ਜਾਨ ਗੁਆਉਣੀ ਪਈ ਹੈ। ਇਨ੍ਹਾਂ ਵਿਚੋਂ 126 ਲੋਕਾਂ ਦੀ ਸੜਕ ਹਾਦਸਿਆਂ ਵਿਚ ਮੌਤ ਹੋ ਗਈ। ਕੁੱਲ 349 ਲੋਕ ਜ਼ਖਮੀ ਹੋਏ ਹਨ। ਸੂਬੇ ਵਿਚ 2400 ਘਰ ਢਹਿ ਗਏ ਹਨ। 10,338 ਨੂੰ ਅੰਸ਼ਿਕ ਨੁਕਸਾਨ ਪਹੁੰਚਿਆ ਹੈ।