#INDIA

ਹਾਕੀ ਇੰਡੀਆ ਵੱਲੋਂ ਮਹਿਲਾ ਕੋਚਿੰਗ ਕੈਂਪ ਲਈ 33 ਸੰਭਾਵੀ ਖਿਡਾਰੀਆਂ ਦੇ ਨਾਵਾਂ ਦਾ ਐਲਾਨ

-ਸੋਮਵਾਰ ਤੋਂ ਸਾਈ ਕੇਂਦਰ ‘ਚ ਸ਼ੁਰੂ ਹੋਣ ਵਾਲਾ ਕੈਂਪ 31 ਅਗਸਤ ਤੱਕ ਚੱਲੇਗਾ
ਬੰਗਲੂਰੂ, 29 ਜੂਨ (ਪੰਜਾਬ ਮੇਲ)- ਹਾਕੀ ਇੰਡੀਆ ਨੇ ਭਾਰਤੀ ਖੇਡ ਅਥਾਰਿਟੀ (ਸਾਈ) ਕੇਂਦਰ ਵਿਚ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਤੇ ਦੋ ਮਹੀਨੇ ਤੱਕ ਚੱਲਣ ਵਾਲੇ ਸਿਖਲਾਈ ਕੈਂਪ ਲਈ 33 ਮੈਂਬਰੀ ਭਾਰਤੀ ਮਹਿਲਾ ਸੰਭਾਵੀ ਸਮੂਹ ਦਾ ਐਲਾਨ ਕੀਤਾ ਹੈ। ਲੰਡਨ ਤੇ ਐਂਟਵਰਪ ਵਿਚ ਐੱਫ.ਆਈ.ਐੱਚ. ਹਾਕੀ ਪ੍ਰੋ-ਲੀਗ ਸੀਜ਼ਨ ਦੇ ਆਪਣੇ ਸਾਰੇ ਮੈਚ ਹਾਰਨ ਤੋਂ ਬਾਅਦ ਭਾਰਤੀ ਟੀਮ ਸੰਖੇਪ ਬ੍ਰੇਕ ‘ਤੇ ਸੀ। ਕੈਂਪ 31 ਅਗਸਤ ਨੂੰ ਖ਼ਤਮ ਹੋਵੇਗਾ। ਚੁਣੇ ਗਏ ਸੰਭਾਵੀ ਖਿਡਾਰੀਆਂ ਵਿਚ ਗੋਲਕੀਪਰ – ਸਵਿਤਾ, ਬਿਚੂ ਦੇਵੀ ਖਰੀਬਾਮ, ਬੰਸਰੀ ਸੋਲੰਕੀ, ਮਾਧੁਰੀ ਕਿੰਡੋ; ਡਿਫੈਂਡਰ- ਨਿੱਕੀ ਪ੍ਰਧਾਨ, ਉਦਿਤਾ, ਇਸ਼ਿਕਾ ਚੌਧਰੀ, ਮੋਨਿਕਾ, ਰੋਪਨੀ ਕੁਮਾਰੀ, ਮਹਿਮਾ ਚੌਧਰੀ, ਜਯੋਤੀ ਛੱਤਰੀ, ਪ੍ਰੀਤੀ; ਮਿਡਫੀਲਡਰ – ਸਲੀਮਾ ਟੇਟੇ, ਮਰੀਨਾ ਲਾਲਰਾਮੰਘਾਕੀ, ਵੈਸ਼ਨਵੀ ਵਿੱਠਲ ਫਾਲਕੇ, ਨੇਹਾ, ਜੋਤੀ, ਐਡੁਲਾ ਜੋਤੀ, ਬਲਜੀਤ ਕੌਰ, ਮਨੀਸ਼ਾ ਚੌਹਾਨ, ਅਕਸ਼ਾ ਆਬਾਸੋ ਢੇਕਾਲੇ, ਅਜਮੀਨਾ ਕੁਜੂਰ; ਫਾਰਵਰਡ: ਸੁਨੇਲਿਤਾ ਟੋਪੋ, ਮੁਮਤਾਜ਼ ਖਾਨ, ਲਾਲਰੇਮਸਿਆਮੀ, ਸੰਗੀਤਾ ਕੁਮਾਰੀ, ਦੀਪਿਕਾ, ਸ਼ਰਮੀਲਾ ਦੇਵੀ, ਨਵਨੀਤ ਕੌਰ, ਦੀਪਿਕਾ ਸੋਰੇਂਗ, ਪ੍ਰੀਤੀ ਦੂਬੇ, ਵੰਦਨਾ ਕਟਾਰੀਆ, ਰੁਤੁਜਾ ਦਾਦਾਸੋ ਪਿਸਾਲ ਸ਼ਾਮਲ ਹਨ।