#PUNJAB

ਹਾਈ ਕੋਰਟ ਵੱਲੋਂ ਚੰਡੀਗੜ੍ਹ ਤੋਂ ਕੌਮਾਂਤਰੀ ਉਡਾਣਾਂ ਨਾ ਵਧਣ ‘ਤੇ ਕੇਂਦਰ ਦੀ ਜਵਾਬ-ਤਲਬੀ

ਚੰਡੀਗੜ੍ਹ, 30 ਅਕਤੂਬਰ (ਪੰਜਾਬ ਮੇਲ)- ਇੱਥੋਂ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਅਪਗਰੇਡ ਲੈਂਡਿੰਗ ਸਿਸਟਮ ਲੱਗਣ ਦੇ ਬਾਵਜੂਦ ਕੌਮਾਂਤਰੀ ਉਡਾਣਾਂ ਦੀ ਗਿਣਤੀ ਨਾ ਵਧਣ ‘ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੇਂਦਰ ਦੀ ਜਵਾਬਤਲਬੀ ਕੀਤੀ ਹੈ। ਅਦਾਲਤ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਦੇ ਸਕੱਤਰ ਨੂੰ ਪੁੱਛਿਆ ਹੈ ਕਿ ਚੰਡੀਗੜ੍ਹ ਦਾ ਹਵਾਈ ਅੱਡਾ ਕੌਮਾਂਤਰੀ ਹੈ ਤੇ ਇੱਥੋਂ ਰੋਜ਼ਾਨਾ ਦੋ ਕੌਮਾਂਤਰੀ ਹਵਾਈ ਉਡਾਣਾਂ ਚਲਦੀਆਂ ਹਨ, ਜਦਕਿ ਅੰਮ੍ਰਿਤਸਰ ਦਾ ਹਵਾਈ ਅੱਡਾ ਘਰੇਲੂ ਹੈ ਪਰ ਉਥੋਂ 14 ਕੌਮਾਂਤਰੀ ਹਵਾਈ ਉਡਾਣਾਂ ਚੱਲਦੀਆਂ ਹਨ। ਬੈਂਚ ਨੇ ਚੰਡੀਗੜ੍ਹ ਹਵਾਈ ਅੱਡੇ ਤੋਂ ਰੋਜ਼ਾਨਾ ਕੌਮਾਂਤਰੀ ਉਡਾਣਾਂ ਦੇ ਸੀਮਤ ਸੰਪਰਕ ਨੂੰ ਮੰਦਭਾਗਾ ਦੱਸਦਿਆਂ ਸਕੱਤਰ ਨੂੰ ਇਸ ਸਬੰਧ ਵਿਚ ਹਲਫਨਾਮਾ ਦਾਇਰ ਕਰਨ ਲਈ ਕਿਹਾ ਹੈ।