ਹਾਂਸੀ, 22 ਦਸੰਬਰ (ਪੰਜਾਬ ਮੇਲ)- ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇੱਕ ਰੈਲੀ ਦੌਰਾਨ ਹਾਂਸੀ ਨੂੰ ਹਰਿਆਣਾ ਦਾ 23ਵਾਂ ਜ਼ਿਲ੍ਹਾ ਬਣਾਉਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹਾਂਸੀ ਨੂੰ ਜ਼ਿਲ੍ਹਾ ਐਲਾਨ ਕਰਨ ਦਾ ਅਧਿਕਾਰਤ ਨੋਟੀਫਿਕੇਸ਼ਨ ਇੱਕ ਹਫ਼ਤੇ ਦੇ ਅੰਦਰ ਜਾਰੀ ਕਰ ਦਿੱਤਾ ਜਾਵੇਗਾ।
ਦੱਸਣਯੋਗ ਹੈ ਕਿ ਨਵਾਂ ਜ਼ਿਲ੍ਹਾ ਬਣਨ ਤੋਂ ਬਾਅਦ ਹੁਣ ਹਿਸਾਰ ਜ਼ਿਲ੍ਹੇ ਵਿਚ ਦੋ ਸਬ-ਡਿਵੀਜ਼ਨਾਂ (ਹਿਸਾਰ ਅਤੇ ਬਰਵਾਲਾ) ਰਹਿ ਜਾਣਗੀਆਂ। ਨਵੇਂ ਬਣੇ ਹਾਂਸੀ ਜ਼ਿਲ੍ਹੇ ਵਿਚ ਦੋ ਸਬ-ਡਿਵੀਜ਼ਨਾਂ ਹਾਂਸੀ ਅਤੇ ਨਾਰਨੌਂਦ ਸ਼ਾਮਲ ਹੋਣਗੀਆਂ।
ਹਾਂਸੀ ਬਣਿਆ ਹਰਿਆਣਾ ਦਾ 23ਵਾਂ ਜ਼ਿਲ੍ਹਾ

