ਮੁੰਬਈ/ਨਵੀਂ ਦਿੱਲੀ, 20 ਅਕਤੂਬਰ (ਪੰਜਾਬ ਮੇਲ)- ਪਿਛਲੇ ਕੁਝ ਦਿਨਾਂ ਤੋਂ ਹਵਾਈ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦਾ ਸਿਲਸਿਲਾ ਅੱਜ ਐਤਵਾਰ ਨੂੰ ਵੀ ਜਾਰੀ ਰਿਹਾ। ਸੂਤਰਾਂ ਮੁਤਾਬਕ ਅੱਜ ਕੁਲ ਮਿਲਾ ਕੇ ਭਾਰਤੀ ਏਅਰਲਾਈਨਾਂ ਦੀਆਂ 24 ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਸੂਤਰਾਂ ਨੇ ਕਿਹਾ ਕਿ ਜਿਨ੍ਹਾਂ ਏਅਰਲਾਈਨਾਂ ਨੂੰ ਧਮਕੀਆਂ ਮਿਲੀਆਂ ਹਨ, ਉਨ੍ਹਾਂ ਵਿਚ ਇੰਡੀਗੋ, ਵਿਸਤਾਰਾ, ਅਕਾਸਾ ਏਅਰ ਤੇ ਏਅਰ ਇੰਡੀਆ ਵੀ ਸ਼ਾਮਲ ਹਨ। ਇੰਡੀਗੋ, ਵਿਸਤਾਰਾ ਤੇ ਏਅਰ ਇੰਡੀਆਂ ਦੀਆਂ 6-6 ਉਡਾਣਾਂ ਨੂੰ ਧਮਕੀ ਮਿਲੀ ਹੈ। ਇਸ ਹਫ਼ਤੇ ਵਿਚ ਹੁਣ ਤੱਕ 90 ਤੋਂ ਵੱਧ ਉਡਾਣਾਂ ਨੂੰ ਅਜਿਹੀਆਂ ਧਮਕੀਆਂ ਮਿਲ ਚੁੱਕੀਆਂ ਹਨ, ਜੋ ਜਾਂਚ ਦੌਰਾਨ ਝੂਠੀਆਂ ਨਿਕਲੀਆਂ। -ਪੀਟੀਆਈ