-ਹੱਤਿਆ ਲਈ ਇਜ਼ਰਾਇਲੀ ਹਵਾਈ ਹਮਲੇ ਨੂੰ ਜ਼ਿੰਮੇਵਾਰ ਠਹਿਰਾਇਆ
ਬੇਰੂਤ, 31 ਜੁਲਾਈ (ਪੰਜਾਬ ਮੇਲ)- ਇਰਾਨ ਦੇ ਨਵੇਂ ਰਾਸ਼ਟਰਪਤੀ ਦੇ ਹਲਫ਼ਦਾਰੀ ਸਮਾਗਮ ਵਿਚ ਸ਼ਾਮਲ ਹੋਣ ਤੋਂ ਬਾਅਦ ‘ਹਮਾਸ’ ਦੇ ਨੇਤਾ ਇਸਮਾਈਲ ਹਨੀਯੇਹ ਦੀ ਹੱਤਿਆ ਕਰ ਦਿੱਤੀ ਗਈ। ਇਰਾਨ ਤੇ ਅੱਤਵਾਦੀ ਜਥੇਬੰਦੀ ‘ਹਮਾਸ’ ਨੇ ਤੜਕੇ ਇਹ ਜਾਣਕਾਰੀ ਦਿੱਤੀ। ਹਮਾਸ ਨੇ ਆਪਣੇ ਸਿਆਸੀ ਬਿਊਰੋ ਚੀਫ ਦੀ ਹੱਤਿਆ ਲਈ ਇਜ਼ਰਾਇਲੀ ਹਵਾਈ ਹਮਲੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਦੌਰਾਨ ਇਰਾਨ ਦੇ ਨੀਮ ਫੌਜੀ ਬਲ ‘ਰੈਵੋਲੂਸ਼ਨਰੀ ਗਾਰਡ’ ਨੇ ਕਿਹਾ ਕਿ ਉਸ ਵੱਲੋਂ ਹਨੀਯੇਹ ਦੀ ਹੱਤਿਆ ਦੀ ਜਾਂਚ ਕੀਤੀ ਜਾ ਰਹੀ ਹੈ। ਉਸ ਨੇ ਇਹ ਨਹੀਂ ਦੱਸਿਆ ਕਿ ਹੱਤਿਆ ਕਿਵੇਂ ਹੋਈ ਜਾਂ ਹਨੀਯੇਹ ਨੂੰ ਕਿਸ ਨੇ ਮਾਰਿਆ। ਫਿਲਹਾਲ ਇਸ ਕਤਲ ਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਲਈ ਹੈ। ਹਾਲਾਂਕਿ, ਸ਼ੱਕ ਇਜ਼ਰਾਈਲ ‘ਤੇ ਹੈ, ਜਿਸ ਨੇ 7 ਅਕਤੂਬਰ ਨੂੰ ਦੇਸ਼ ‘ਤੇ ਅਚਾਨਕ ਹਮਲੇ ਮਗਰੋਂ ਹਨੀਯੇਹ ਅਤੇ ਹਮਾਸ ਦੇ ਵੱਖ-ਵੱਖ ਕਮਾਂਡਰਾਂ ਨੂੰ ਮਾਰਨ ਦਾ ਅਹਿਦ ਲਿਆ ਸੀ। ਇਜ਼ਰਾਈਲ ਨੇ ਅਜੇ ਤੱਕ ਇਸ ਸਬੰਧੀ ਕੋਈ ਟਿੱਪਣੀ ਨਹੀਂ ਕੀਤੀ। ਚੀਨ, ਫਲਸਤੀਨ, ਕਤਰ, ਤੁਰਕੀ ਆਦਿ ਦੇਸ਼ਾਂ ਨੇ ਹਮਾਸ ਆਗੂ ਹਨੀਯੇਹ ਦੀ ਹੱਤਿਆ ਦੀ ਨਿਖੇਧੀ ਕੀਤੀ ਹੈ।