#AMERICA

ਹਮਲੇ ਤੋਂ ਬਾਅਦ ਟਰੰਪ ਦਾ ਪਹਿਲਾ ਭਾਸ਼ਣ, ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕਿਹਾ ‘Aliens’

ਵਾਸ਼ਿੰਗਟਨ, 20 ਜੁਲਾਈ (ਪੰਜਾਬ ਮੇਲ)-ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ 13 ਜੁਲਾਈ ਨੂੰ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਪਹਿਲੀ ਵਾਰ ਭਾਸ਼ਣ ਦਿੱਤਾ। ਟਰੰਪ ਨੇ ਵਿਸਕਾਨਸਿਨ ਸੂਬੇ ਵਿਚ ਹੋ ਰਹੀ ਪਾਰਟੀ ਕਨਵੈਨਸ਼ਨ ’ਚ ਆਪਣੇ ਸਮਰਥਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਰਾਸ਼ਟਰਪਤੀ ਅਹੁਦੇ ਲਈ ਨਾਮੀਨੇਸ਼ਨ ਮਨਜ਼ੂਰ ਕੀਤਾ। ਟਰੰਪ ਦੇ ਭਾਸ਼ਨ ਦੌਰਾਨ ਉਨ੍ਹਾਂ ਦੀ ਪਤਨੀ ਮੇਲੇਨੀਆ ਸਮੇਤ ਪੂਰਾ ਪਰਿਵਾਰ ਮੌਜੂਦ ਰਿਹਾ। ਸਾਬਕਾ ਰਾਸ਼ਟਰਪਤੀ ਦਾ ਪਾਰਟੀ ਕਨਵੈਨਸ਼ਨ ’ਚ ਇਹ ਸਭ ਤੋਂ ਵੱਡਾ ਭਾਸ਼ਨ ਸੀ। ਟਰੰਪ ਨੇ 92 ਮਿੰਟ ਤੱਕ ਸਪੀਚ ਦਿੱਤੀ। ਇਸ ਦੌਰਾਨ ਉਹ ਨਾਜਾਇਜ਼ ਪ੍ਰਵਾਸੀਆਂ ’ਤੇ ਹਮਲਾਵਰ ਰਹੇ। ਟਰੰਪ ਨੇ ਉਨ੍ਹਾਂ ਦੀ ਤੁਲਨਾ ‘ਏਲੀਅਨਜ਼’ ਨਾਲ ਕੀਤੀ। ਟਰੰਪ ਦੇ ਭਾਸ਼ਨ ਦੌਰਾਨ ਉਨ੍ਹਾਂ ਦੀ ਪਤਨੀ ਮੇਲੇਨੀਆ ਸਮੇਤ ਪੂਰਾ ਪਰਿਵਾਰ ਮੌਜੂਦ ਰਿਹਾ। ਸਾਬਕਾ ਰਾਸ਼ਟਰਪਤੀ ਦਾ ਪਾਰਟੀ ਕਨਵੈਨਸ਼ਨ ’ਚ ਇਹ ਸਭ ਤੋਂ ਵੱਡਾ ਭਾਸ਼ਨ ਸੀ। ਟਰੰਪ ਨੇ 92 ਮਿੰਟ ਤੱਕ ਸਪੀਚ ਦਿੱਤੀ। ਇਸ ਦੌਰਾਨ ਉਹ ਨਾਜਾਇਜ਼ ਪ੍ਰਵਾਸੀਆਂ ’ਤੇ ਹਮਲਾਵਰ ਰਹੇ। ਟਰੰਪ ਨੇ ਉਨ੍ਹਾਂ ਦੀ ਤੁਲਨਾ ‘ਏਲੀਅਨਜ਼’ ਨਾਲ ਕੀਤੀ।