-ਪ੍ਰਬੰਧਕਾਂ ਵੱਲੋਂ ਕੀਤਾ ਗਿਆ ਮਾਨ-ਸਨਮਾਨ
ਸਿਆਟਲ, 30 ਜੁਲਾਈ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਬੀਤੇ ਐਤਵਾਰ ਸ. ਜਗਰੂਪ ਸਿੰਘ ਸੇਖਵਾਂ ਇੰਚਾਰਜ ਹਲਕਾ ਕਾਦੀਆਂ ਤੇ ਜਨਰਲ ਸਕੱਤਰ ਪੰਜਾਬ ਆਪ ਪਾਰਟੀ ਅਤੇ ਭਾਈ ਮਨਜੀਤ ਸਿੰਘ ਸਾਬਕਾ ਚੇਅਰਮੈਨ ਪੇਡਾ ਅਤੇ ਮੈਂਬਰ ਐੱਸ.ਜੀ.ਪੀ.ਸੀ. ਅੰਮ੍ਰਿਤਸਰ ਖੇਡ ਕੈਂਪ ਸਿਆਟਲ (ਕੈਂਟ) ਵਿਖੇ ਪਹੁੰਚੇ, ਜਿੱਥੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ ਗਿਆ। ਮੁੱਖ ਬੁਲਾਰੇ ਸ. ਗੁਰਦੀਪ ਸਿੰਘ ਸਿੱਧੂ ਨੇ ਦੋਨਾਂ ਪਰਿਵਾਰਾਂ ਦੀਆਂ ਕੌਮੀ ਸੇਵਾਵਾਂ ਬਾਰੇ ਚਾਨਣਾ ਪਾਇਆ। ਜਗਰੂਪ ਸਿੰਘ ਸੇਖਵਾਂ ਦੇ ਪਿਤਾ ਜੀ ਸਵਰਗਵਾਸੀ ਸਰਦਾਰ ਸੇਵਾ ਸਿੰਘ ਸੇਖਵਾਂ ਦੇ ਪੁੱਤਰ ਹਨ, ਜਿਨ੍ਹਾਂ ਨੇ ਅਕਾਲੀ ਸਰਕਾਰ ਸਮੇਂ ਮਾਲ ਮੰਤਰੀ ਅਤੇ ਸਿੱਖਿਆ ਮੰਤਰੀ ਦੀਆਂ ਸੇਵਾਵਾਂ ਬੜੀ ਨਿਡਰਤਾ ਅਤੇ ਸਮਝਦਾਰੀ ਨਾਲ ਪੂਰੀਆਂ ਕੀਤੀਆਂ। ਅੱਜ ਇਹ ਆਪਣੇ ਹਲਕੇ ਵਿਚ ਪੁਰਜ਼ੋਰ ਮਿਹਨਤ ਕਰ ਰਹੇ ਹਨ।
ਭਾਈ ਮਨਜੀਤ ਨੇ ਕੈਂਪ ਦੀ ਭਰਪੂਰ ਸ਼ਲਾਘਾ ਕੀਤੀ ਤੇ ਕਿਹਾ ਕਿ ਇਹ ਤਾਂ ਤੁਸੀਂ ਪੂਰਾ ਪੰਜਾਬ ਬਣਾ ਕੇ ਕੌਮੀ ਸੇਵਾਵਾਂ ਕਰ ਰਹੇ ਹੋ। ਗੁਰੂ ਦੇ ਸਿੱਖਾਂ ਨੇ ਜਿੱਥੇ ਵੀ ਪੈਂਤੜੇ ਲਾਏ, ਪੂਰੀ ਮਿਹਨਤ ਅਤੇ ਸਮਝਦਾਰੀ ਨਾਲ ਸਿੱਖ ਕੌਮ ਦਾ ਨਾਂ ਰੌਸ਼ਨ ਕੀਤਾ ਹੈ। ਉਹ ਸਾਰੇ ਵੱਖ-ਵੱਖ ਗੁਰੂ ਘਰਾਂ ਵਿਚ ਵੀ ਗਏ ਅਤੇ ਸੰਗਤਾਂ ਨੂੰ ਮਿਲੇ। ਉਹ ਅੱਜਕੱਲ੍ਹ ਸਰਦਾਰ ਬਲਬੀਰ ਸਿੰਘ ਮਿਸੀਸਿਪੀ ਵਾਲਿਆਂ ਕੋਲ ਠਹਿਰੇ ਹੋਏ ਹਨ। ਇਸ ਮੌਕੇ ‘ਤੇ ਦਇਆਬੀਰ ਸਿੰਘ ਬਾਠ, ਜਗਦੇਵ ਸਿੰਘ ਸੰਧੂ, ਹਰਦੀਪ ਸਿੰਘ ਗਿੱਲ, ਮਨਮੋਹਨ ਸਿੰਘ ਧਾਲੀਵਾਲ, ਮਲਕੀਤ ਸਿੰਘ ਝੱਲੀ ਅਤੇ ਸਰਦਾਰ ਗੁਰਮੇਜ ਸਿੰਘ ਸਿੱਧੂ ਉਚੇਚੇ ਤੌਰ ‘ਤੇ ਪਹੁੰਚੇ ਹੋਏ ਸਨ।
ਸ. ਜਗਰੂਪ ਸਿੰਘ ਸੇਖਵਾਂ ਅਤੇ ਭਾਈ ਮਨਜੀਤ ਸਿੰਘ ਮੈਂਬਰ ਐੱਸ.ਜੀ.ਪੀ.ਸੀ. ਬੱਚਿਆਂ ਦੇ ਖੇਡ ਕੈਂਪ ‘ਚ ਪਹੁੰਚੇ
