#INDIA

ਸੰਸਦ ਸੁਰੱਖਿਆ ‘ਚ ਸੰਨ੍ਹ: Court ਵੱਲੋਂ ਮੁੱਖ ਸਾਜ਼ਿਸ਼ਘਾੜੇ ਝਾਅ ਦਾ 7 ਦਿਨਾਂ ਪੁਲਿਸ ਰਿਮਾਂਡ

ਨਵੀਂ ਦਿੱਲੀ, 15 ਦਸੰਬਰ (ਪੰਜਾਬ ਮੇਲ)- ਇਥੋਂ ਦੀ ਅਦਾਲਤ ਨੇ ਸੰਸਦ ਦੀ ਸੁਰੱਖਿਆ ਵਿਚ ਸੰਨ੍ਹ ਲਾਉਣ ਦੇ ਮੁੱਖ ਸਾਜ਼ਿਸ਼ਘਾੜੇ ਲਲਿਤ ਝਾਅ ਨੂੰ ਸੱਤ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਝਾਅ ਨੂੰ ਅਦਾਲਤ ‘ਚ ਪੇਸ਼ ਕੀਤਾ ਤੇ ਕਿਹਾ ਕਿ ਸੰਨ੍ਹ ਲਾਉਣ ਦੀ ਘਟਨਾ ਪਿੱਛੇ ਉਸ ਦਾ ਹੱਥ ਹੈ। ਉਸ ਨੇ ਝਾਅ ਦਾ 15 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ।