ਸੰਯੁਕਤ ਰਾਸ਼ਟਰ, 17 ਮਈ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਨੇ 2025 ਲਈ ਭਾਰਤ ਦੇ ਆਰਥਿਕ ਵਿਕਾਸ ਦਾ ਅਨੁਮਾਨ ਘਟਾ ਕੇ 6.3 ਫੀਸਦੀ ਕਰ ਦਿੱਤਾ ਹੈ। ਸੰਯੁਕਤ ਰਾਸ਼ਟਰ ਨੇ ਬੀਤੇ ਦਿਨ ‘2025 ਦੇ ਮੱਧ ਤੱਕ ਆਲਮੀ ਆਰਥਿਕ ਸਥਿਤੀ ਤੇ ਸੰਭਾਵਨਾਵਾਂ’ ਦੇ ਸਿਰਲੇਖ ਹੇਠ ਰਿਪੋਰਟ ਜਾਰੀ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਆਰਥਿਕ ਮਾਮਲਿਆਂ ਬਾਰੇ ਅਧਿਕਾਰੀ ਇੰਗੋ ਪਿਟਰਲੇ ਨੇ ਕਿਹਾ, ‘ਬੇਸ਼ੱਕ 2025 ‘ਚ ਭਾਰਤ ਦੇ ਆਰਥਿਕ ਵਿਕਾਸ ਦੇ ਅਨੁਮਾਨ ਨੂੰ ਘਟਾ ਕੇ 6.3 ਫੀਸਦੀ ਕਰ ਦਿੱਤਾ ਗਿਆ ਹੈ ਪਰ ਮਜ਼ਬੂਤ ਨਿੱਜੀ ਖਪਤ ਤੇ ਜਨਤਕ ਨਿਵੇਸ਼ ਦੇ ਜ਼ੋਰ ‘ਤੇ ਭਾਰਤ ਸਭ ਤੋਂ ਤੇਜ਼ੀ ਨਾਲ ਵੱਧਦੇ ਅਰਥਚਾਰਿਆਂ ‘ਚੋਂ ਇੱਕ ਬਣਿਆ ਹੋਇਆ ਹੈ।’ ਰਿਪੋਰਟ ‘ਚ ਕਿਹਾ ਗਿਆ ਹੈ ਕਿ ਆਲਮੀ ਅਰਥਚਾਰਾ ਬੇਯਕੀਨੀ ਬਾਰੇ ਮੋੜ ਹੈ। ਵਧਦੇ ਵਪਾਰਕ ਤਣਾਅ ਤੇ ਉੱਚ ਨੀਤੀ ਦੀ ਬੇਯਕੀਨੀ ਕਾਰਨ ਇਹ ਸਥਿਤੀ ਬਣੀ ਹੈ। ਭਾਰਤ ਦਾ ਅਰਥਚਾਰਾ 2025 ‘ਚ 6.3 ਫੀਸਦੀ ਦੀ ਦਰ ਨਾਲ ਵਧਣ ਦਾ ਅਨੁਮਾਨ ਹੈ ਜੋ 2024 ਦੇ 7.1 ਫੀਸਦੀ ਤੋਂ ਘੱਟ ਹੈ।
ਸੰਯੁਕਤ ਰਾਸ਼ਟਰ ਨੇ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ ਘਟਾਇਆ
