ਸੰਯੁਕਤ ਰਾਸ਼ਟਰ, 1 ਜੂਨ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਵੱਲੋਂ ਕੌਮਾਂਤਰੀ ਸੰਯੁਕਤ ਰਾਸ਼ਟਰ ਸ਼ਾਂਤੀਦੂਤ ਦਿਵਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਭਾਰਤੀ ਮਹਿਲਾ ਸ਼ਾਂਤੀਦੂਤ ਮੇਜਰ ਰਾਧਿਕਾ ਸੇਨ ਨੂੰ ‘2023 ਯੂਨਾਈਟਿਡ ਨੇਸ਼ਨਜ਼ ਮਿਲਟਰੀ ਜੈਂਡਰ ਐਡਵੋਕੇਟ ਆਫ ਦਿ ਯੀਅਰ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਕਾਂਗੋ ਵਿੱਚ ਸੰਯੁਕਤ ਰਾਸ਼ਟਰ ਮਿਸ਼ਨ ’ਚ ਸੇਵਾ ਨਿਭਾਅ ਚੁੱਕੀ ਮੇਜਰ ਰਾਧਿਕਾ ਸੇਨ ਨੂੰ ਹਕੀਕਤ ਵਿੱਚ ਅਗਵਾਈ ਕਰਨ ਵਾਲੀ ਆਗੂ ਅਤੇ ਪ੍ਰੇਰਨਾ ਸਰੋਤ ਦੱਸਿਆ।
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਵੱਲੋਂ ਮੇਜਰ ਰਾਧਿਕਾ ਸੇਨ ਯੂ.ਐੱਨ. ਦੇ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ
