#OTHERS

ਸੰਯੁਕਤ ਰਾਸ਼ਟਰ ’ਚ ਯੂਕਰੇਨ ਬਾਰੇ ਮਤੇ ’ਤੇ ਵੋਟਿੰਗ ਤੋਂ ਦੂਰ ਰਿਹਾ ਭਾਰਤ

ਸੰਯੁਕਤ ਰਾਸ਼ਟਰ, 24 ਫਰਵਰੀ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਮਹਾਸਭਾ ਨੇ ਮਤਾ ਪਾਸ ਕੀਤਾ, ਜਿਸ ਵਿਚ ਰੂਸ ਤੋਂ ਯੂਕਰੇਨ ਵਿਚ ਜੰਗ ਖਤਮ ਕਰਨ ਅਤੇ ਆਪਣੀਆਂ ਫੌਜਾਂ ਨੂੰ ਵਾਪਸ ਬੁਲਾਉਣ ਦੀ ਮੰਗ ਕੀਤੀ ਗਈ, ਜਿਸ ਵਿਚ ਭਾਰਤ ਵੋਟਿੰਗ ਤੋਂ ਦੂਰ ਰਿਹਾ। ਭਾਰਤ ਨੇ ਸਵਾਲ ਕੀਤਾ ਕਿ ਕੀ ਸਾਲ ਦੇ ਯੁੱਧ ਤੋਂ ਬਾਅਦ ਵੀ ਦੁਨੀਆ ਸੰਭਾਵੀ ਹੱਲ ਵੱਲ ਥੋੜੀ ਜਿਹੀ ਵੀ ਨੇੜੇ ਗਈ ਹੈ ਜੋ ਰੂਸ ਅਤੇ ਯੂਕਰੇਨ ਦੋਵਾਂ ਲਈ ਸਵੀਕਾਰਯੋਗ ਹੋਵੇਗਾ। ਭਾਰਤ ਉਨ੍ਹਾਂ 32 ਦੇਸ਼ਾਂ ਵਿੱਚ ਸ਼ਾਮਲ ਸੀ, ਜੋ 193 ਮੈਂਬਰੀ ਜਨਰਲ ਅਸੈਂਬਲੀ ਵਿੱਚ ਮਤੇ ’ਤੇ ਵੋਟਿੰਗ ਤੋਂ ਦੂਰ ਰਹੇ।

Leave a comment