-ਇੱਕ ਲੱਖ ਆਮ ਲੋਕਾਂ ਲੋਕ ਨੇ ਲਿਆ ਲਾਹਾ
ਸ੍ਰੀ ਮੁਕਤਸਰ ਸਾਹਿਬ, 26 ਮਈ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਲੜੀ ਤਹਿਤ ਲੋਕਾਂ ਦੀ ਸਿਹਤ ਦੇ ਮੱਦੇਨਜ਼ਰ ਲੋਕਾਂ ਨੂੰ ਬੀਮਾਰੀਆਂ ਪ੍ਰਤੀ ਜਾਗਰੂਕ ਕਰਨ ਲਈ ਵੱਡੇ ਪੱਧਰ ‘ਤੇ ਖੂਨ ਚੈੱਕ ਕਰਨ ਲਈ ਸਿਰਫ ਲਾਗਤ ਮੁੱਲ ‘ਤੇ ਵੱਡੇ ਪੱਧਰ ‘ਤੇ ਕਲੀਨਿਕ ਲੈਬ ਖੋਲ੍ਹੀਆਂ ਗਈਆ ਹਨ। ਇਸ ਲੜੀ ਤਹਿਤ ਸ੍ਰੀ ਮੁਕਤਸਰ ਸਾਹਿਬ ਕੱਚਾ ਥਾਂਦੇ ਵਾਲਾ ਰੋਡ ‘ਤੇ ਵੀ ਇੱਕ ਲੈਬ ਡਾਕਟਰ ਦਿਲਜੀਤ ਸਿੰਘ ਗਿੱਲ ਸਲਾਹਕਾਰ ਸਿਹਤ ਸੇਵਾਵਾਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਰਹਿਨੁਮਾਈ ਹੇਠ ਖੋਲ੍ਹੀ ਗਈ ਹੈ। ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਇਸ ਲੈਬ ਦਾ ਪਿਛਲੇ ਦਿਨੀਂ 6ਵਾਂ ਸਥਾਪਨਾ ਦਿਵਸ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਸ੍ਰੀ ਮੁਕਤਸਰ ਸਾਹਿਬ ਟੀਮ ਵਲੋਂ ਮਨਾਇਆ ਗਿਆ, ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਇੱਕ ਲੱਖ ਦੇ ਕਰੀਬ ਲੋਕ ਇਸ ਦਾ ਲਾਹਾ ਲੈ ਚੁੱਕੇ ਹਨ। ਗੁਰਬਿੰਦਰ ਸਿੰਘ ਬਰਾੜ ਇੰਚਾਰਜ ਸਾਊਥ ਵੈਸਟ ਪੰਜਾਬ ਨੇ ਦੱਸਿਆ ਕਿ ਡਾਕਟਰ ਓਬਰਾਏ ਵਲੋਂ ਖੋਲ੍ਹੀਆਂ ਗਈਆਂ ਲੈਬਾਂ ਵਿਚ ਸਿਰਫ ਲਾਗਤ ਨਾਲ ਹੀ ਲਿਆ ਜਾਂਦਾ ਹੈ। ਸ੍ਰੀ ਮੁਕਤਸਰ ਸਾਹਿਬ ਨਿਵਾਸੀਆਂ ਵੱਲੋਂ ਡਾ. ਓਬਰਾਏ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਲੈਬ ਵਿਚ ਫੁੱਲ ਆਟੋਮੈਟਿਕ ਮਸ਼ੀਨਾਂ ਦੁਆਰਾ ਟੈਸਟ ਕੀਤੇ ਜਾਂਦੇ ਹਨ। ਇਹ ਲੈਬਾਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ ਆਦਿ ਰਾਜਾਂ ਵਿਚ ਵੀ ਵੱਡੀ ਪੱਧਰ ‘ਤੇ ਤਕਰੀਬਨ ਲਾਗਤ ਮੁੱਲ ‘ਤੇ ਹੀ ਸੇਵਾਵਾਂ ਦੇ ਰਹੀਆਂ ਹਨ। ਇਸ ਮੌਕੇ ਗੁਰਪਾਲ ਸਿੰਘ ਪਾਲੀ, ਮਲਕੀਤ ਸਿੰਘ ਰਿਟਾਇਰਡ ਬੈਂਕ ਮੈਨੇਜਰ ਮੀਤ ਪ੍ਰਧਾਨ, ਮਾਸਟਰ ਰਜਿੰਦਰ ਸਿੰਘ, ਬਰਨੇਕ ਸਿੰਘ ਰਿਟਾਇਰਡ ਲੈਕਚਰਾਰ, ਚਰਨਜੀਤ ਸਿੰਘ, ਸੁਖਬੀਰ ਸਿੰਘ ਜੈਲਦਾਰ, ਅਸ਼ੋਕ ਕੁਮਾਰ, ਜਸਬੀਰ ਸਿੰਘ ਰਿਟਾਇਰਡ ਏ.ਐੱਸ.ਆਈ., ਅਮ੍ਰਿਤਪਾਲ ਸਿੰਘ, ਮੈਡਮ ਮਨਿੰਦਰ ਕੌਰ, ਪ੍ਰਿੰਸੀਪਲ ਬਿੰਦਰਪਾਲ ਕੌਰ, ਲੈਬ ਹੈੱਡ ਅੰਜੂ ਰਾਣੀ ਅਤੇ ਲੈਬ ਦਾ ਸਮੂਹ ਸਟਾਫ਼ ਹਾਜ਼ਰ ਸਨ।
ਸੰਨੀ ਓਬਰਾਏ ਕਲੀਨਿਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ ਨੇ ਮਨਾਇਆ ਸਥਾਪਨਾ ਦਿਵਸ
