ਸੈਕਰਾਮੈਂਟੋ, ਕੈਲੀਫੋਰਨੀਆ, 18 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਸ਼ਿਕਾਗੋ, ਇਲੀਨੋਇਸ ਦੀ ਇਕ ਯੂ ਐਸ ਅਪੀਲ ਕੋਰਟ ਨੇ ਡਰੱਗ ਤਸਕਰ ਸੰਦੀਪ ਸਿੰਘ ਵੱਲੋਂ ਆਪਣੇ ਆਪ ਨੂੰ ਅਮਰੀਕਾ ਵਿੱਚੋਂ ਕੱਢੇ ਜਾਣ ਵਿਰੁੱਧ ਦਾਇਰ ਅਪੀਲ ਰੱਦ ਕਰ ਦਿੱਤੀ। ਸੈਵਨਥ ਕੋਰਟ ਆਫ ਅਪੀਲਜ ਨੇ ਆਪਣੇ ਨਿਰਨੇ ਵਿੱਚ ਕਿਹਾ ਹੈ ਕਿ ਇਮੀਗ੍ਰੇਸ਼ਨ ਅਥਾਰਟੀ ਦੁਆਰਾ ਕਥਿੱਤ ਪ੍ਰਕ੍ਰਿਆ ਗਲਤੀਆਂ ਉਸੇ ਦੇ ਫੈਸਲੇ ਵਿੱਚ ਅੜਿਕਾ ਨਹੀਂ ਪਾਉਂਦੀਆਂ। ਸੰਦੀਪ ਸਿੰਘ ਨੇ ਹੋਮਲੈਂਡ ਸਕਿਉਰਿਟੀ ਵਿਭਾਗ ਦੁਆਰਾ ਜਾਰੀ ਉਸ ਨੂੰ ਅਮਰੀਕਾ ਵਿਚੋਂ ਕੱਢੇ ਜਾਣ ਦੇ ਆਦੇਸ਼ ਨੂੰ ਇਸ ਆਧਾਰ ‘ਤੇ ਚੁਣੌਤੀ ਦਿੱਤੀ ਸੀ ਕਿ ਵਿਭਾਗ ਨੇ ਪ੍ਰਕ੍ਰਿਆ ਦੌਰਾਨ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਕੀਤੀ ਹੈ ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ। ਸੰਦੀਪ ਸਿੰਘ ਕੈਨੇਡਾ ਦਾ ਸਥਾਈ ਵਸਨੀਕ ਹੈ ਤੇ ਉਸ ਕੋਲ ਭਾਰਤੀ ਪਾਸਪੋਰਟ ਹੈ। ਉਹ ਨਵੰਬਰ 2021 ਵਿੱਚ ਕੈਨੇਡਾ ਤੋਂ ਸੈਲਾਨੀ ਵੀਜੇ ‘ਤੇ ਅਮਰੀਕਾ ਵਿੱਚ ਦਾਖਲ ਹੋਇਆ ਸੀ।
ਸੰਦੀਪ ਸਿੰਘ ਦੀ ਭਾਰਤ ਵਾਪਿਸੀ ਤੈਅ, ਅਪੀਲ ਰੱਦ

