ਅੰਮ੍ਰਿਤਸਰ, 16 ਜੂਨ (ਪੰਜਾਬ ਮੇਲ)- ਇਥੋਂ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਨੇ ਯਾਤਰੀ ਕੋਲੋਂ 47.45 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਕਸਟਮ ਵਿਭਾਗ ਦੇ ਅਧਿਕਾਰੀ ਨੇ ਬਿਆਨ ‘ਚ ਕਿਹਾ ਕਿ ਸ਼ਾਰਜਾਹ ਤੋਂ ਆਏ ਯਾਤਰੀ ਨੂੰ ਵੀਰਵਾਰ ਸ਼ਾਮ ਨੂੰ ਰੋਕਿਆ ਗਿਆ। ਤਲਾਸ਼ੀ ਦੌਰਾਨ ਉਸ ਦੇ ਗੁਦਾ ‘ਚੋਂ ਕਰੀਬ 1,072 ਗ੍ਰਾਮ ਵਜ਼ਨ ਦੇ ਤਿੰਨ ਚਿੱਟੇ ਕੈਪਸੂਲ ਮਿਲੇ ਹਨ। ਇਨ੍ਹਾਂ ਕੈਪਸੂਲ ‘ਚੋਂ ਕਰੀਬ 778 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਹੈ।