-ਚੈਕਿੰਗ ਦੌਰਾਨ ਮਿਲਿਆ ਸੈਟੇਲਾਈਟ ਫ਼ੋਨ
ਸ੍ਰੀਨਗਰ, 20 ਅਪ੍ਰੈਲ (ਪੰਜਾਬ ਮੇਲ)- ਸ੍ਰੀਨਗਰ ਹਵਾਈ ਅੱਡੇ ‘ਤੇ ਸੁਰੱਖਿਆ ਜਾਂਚ ਦੌਰਾਨ 2 ਅਮਰੀਕੀ ਨਾਗਰਿਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਜਾਣਕਾਰੀ ਅਨੁਸਾਰ, ਰੂਟੀਨ ਸਕੈਨਿੰਗ ਦੌਰਾਨ ਇਕ ਅਮਰੀਕੀ ਨਾਗਰਿਕ ਦੇ ਬੈਗ ਵਿਚੋਂ ‘ਗਾਰਮਿਨ’ ਕੰਪਨੀ ਦਾ ਇਕ ਸੈਟੇਲਾਈਟ ਫ਼ੋਨ ਬਰਾਮਦ ਹੋਇਆ ਹੈ।
ਜਿਸ ਵਿਅਕਤੀ ਦੇ ਬੈਗ ਵਿਚੋਂ ਸੈਟੇਲਾਈਟ ਫ਼ੋਨ ਮਿਲਿਆ ਹੈ, ਉਸ ਦੀ ਪਛਾਣ ਅਮਰੀਕਾ ਦੇ ਮੋਂਟਾਨਾ ਰਾਜ ਦੇ ਰਹਿਣ ਵਾਲੇ ਜੈਫਰੀ ਸਕੌਟ ਵਜੋਂ ਹੋਈ ਹੈ। ਹਵਾਈ ਅੱਡੇ ਦੀ ਸੁਰੱਖਿਆ ਵੱਲੋਂ ਮੁੱਢਲੀ ਪੁੱਛਗਿੱਛ ਕਰਨ ਤੋਂ ਬਾਅਦ, ਸੰਤੋਸ਼ਜਨਕ ਜਵਾਬ ਨਾ ਮਿਲਣ ‘ਤੇ ਦੋਵਾਂ ਨੂੰ ਅਗਲੀ ਜਾਂਚ ਲਈ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਪੁਲਿਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਦੋਵੇਂ ਅਮਰੀਕੀ ਕਿਸ ਮਕਸਦ ਨਾਲ ਸ੍ਰੀਨਗਰ ਆਏ ਸਨ ਅਤੇ ਉਨ੍ਹਾਂ ਕੋਲ ਇਹ ਸੈਟੇਲਾਈਟ ਫ਼ੋਨ ਕਿਉਂ ਸੀ।
ਸਰੋਤਾਂ ਅਨੁਸਾਰ, ਭਾਰਤ ‘ਚ ਵਿਦੇਸ਼ੀ ਨਾਗਰਿਕਾਂ ਲਈ ਥੁਰਾਇਆ ਜਾਂ ਇਰੀਡੀਅਮ ਵਰਗੇ ਸੈਟੇਲਾਈਟ ਫ਼ੋਨ ਲਿਆਉਣ ‘ਤੇ ਸਖ਼ਤ ਪਾਬੰਦੀ ਹੈ। ਜੇਕਰ ਕੋਈ ਅਜਿਹਾ ਫ਼ੋਨ ਲਿਆਉਂਦਾ ਹੈ, ਤਾਂ ਉਸ ਕੋਲ ਦੂਰਸੰਚਾਰ ਵਿਭਾਗ (4o“) ਦਾ ਲਾਇਸੈਂਸ ਹੋਣਾ ਲਾਜ਼ਮੀ ਹੈ।
ਨਵੇਂ ਟੈਲੀਕਮਿਊਨੀਕੇਸ਼ਨ ਐਕਟ 2023 ਅਤੇ ਭਾਰਤੀ ਵਾਇਰਲੈੱਸ ਟੈਲੀਗ੍ਰਾਫੀ ਐਕਟ 1933 ਦੇ ਤਹਿਤ, ਬਿਨਾਂ ਇਜਾਜ਼ਤ ਸੈਟੇਲਾਈਟ ਫ਼ੋਨ ਰੱਖਣਾ ਇਕ ਗੰਭੀਰ ਅਪਰਾਧ ਹੈ। ਇਸ ਦੇ ਲਈ 3 ਸਾਲ ਤੱਕ ਦੀ ਜੇਲ੍ਹ ਅਤੇ 2 ਕਰੋੜ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਸੁਰੱਖਿਆ ਏਜੰਸੀਆਂ ਕਸ਼ਮੀਰ ਵਰਗੇ ਸੰਵੇਦਨਸ਼ੀਲ ਇਲਾਕਿਆਂ ਵਿਚ ਅਜਿਹੇ ਮਾਮਲਿਆਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੀਆਂ ਹਨ।
ਸ੍ਰੀਨਗਰ ਹਵਾਈ ਅੱਡੇ ‘ਤੇ 2 ਅਮਰੀਕੀ ਨਾਗਰਿਕ ਗ੍ਰਿਫਤਾਰ

