#AMERICA

ਸੈਨੇਟਰ ਮਾਰਕ ਰੂਬੀਓ ਬਣੇ ਅਮਰੀਕੀ ਵਿਦੇਸ਼ ਮੰਤਰੀ

ਵਾਸ਼ਿੰਗਟਨ, 23 ਜਨਵਰੀ (ਪੰਜਾਬ ਮੇਲ)-ਫਲੋਰੀਡਾ ਤੋਂ ਅਮਰੀਕੀ ਸੈਨੇਟਰ ਮਾਰਕੋ ਰੂਬੀਓ ਨੂੰ ਸਰਬ ਸਹਿਮਤੀ ਨਾਲ ਵਿਦੇਸ਼ ਮੰਤਰੀ ਨਿਯੁਕਤ ਕੀਤਾ ਗਿਆ ਹੈ। ਉਹ ਰਾਸ਼ਟਰਪਤੀ ਡੋਨਲਡ ਟਰੰਪ ਪ੍ਰਸ਼ਾਸਨ ਦੇ ਪਹਿਲੇ ਮੈਂਬਰ ਹਨ। 53 ਸਾਲਾ ਰੂਬੀਓ ਨੇ ਪਿਛਲੇ ਸਾਲ ਸੈਨੇਟਰ ਵਜੋਂ ਕਾਂਗਰਸ ‘ਚ ਇਕ ਬਿੱਲ ਪੇਸ਼ ਕੀਤਾ ਸੀ, ਜਿਸ ‘ਚ ਤਕਨੀਕ ਲੈਣ-ਦੇਣ ਦੇ ਸਬੰਧ ‘ਚ ਭਾਰਤ ਨੂੰ ਜਪਾਨ, ਇਜ਼ਰਾਈਲ, ਕੋਰੀਆ ਤੇ ਨਾਟੋ ਦੇ ਸਹਿਯੋਗੀਆਂ ਜਿਹੇ ਆਪਣੇ ਸਹਿਯੋਗੀਆਂ ਨਾਲ ਇਕੋ ਜਿਹਾ ਵਿਹਾਰ ਕਰਨ ਅਤੇ ਖੇਤਰੀ ਅਖੰਡਤਾ ਨੂੰ ਵਧਦੇ ਖਤਰਿਆਂ ਦੇ ਜਵਾਬ ‘ਚ ਭਾਰਤ ਦੀ ਹਮਾਇਤ ਕਰਨ ਦੀ ਤਜਵੀਜ਼ ਪੇਸ਼ ਕੀਤੀ ਗਈ ਸੀ।