#CANADA

ਸੇਖਾ ਪਰਿਵਾਰ ਨੂੰ ਗਹਿਰਾ ਸਦਮਾ; ਸ. ਗੁਰਦੇਵ ਸਿੰਘ ਸੇਖਾ ਦਾ ਮੋਗਾ ਵਿਚ ਦੇਹਾਂਤ

ਟੋਰਾਂਟੋ, 30 ਦਸੰਬਰ (ਸਤਪਾਲ ਜੌਹਲ/ਪੰਜਾਬ ਮੇਲ)- ਕੈਨੇਡਾ ਦੇ ਰਹਿਣ ਵਾਲੇ ਪੰਜਾਬੀ ਕਲਾਕਾਰ ਤੇ ਮੀਡੀਆ ਸ਼ਖਸੀਅਤ ਬਲਜਿੰਦਰ ਸੇਖਾ ਤੇ ਲਾਇਨਮੈਨ ਕੁਲਵਿੰਦਰ ਸੇਖਾ ਨੂੰ ਉਸ ਸਮੇਂ ਅਸਹਿ ਸਦਮਾ ਪੁੱਜਾ, ਜਦ ਉਨ੍ਹਾਂ ਦੇ ਪਿਤਾ ਸਰਦਾਰ ਗੁਰਦੇਵ ਸਿੰਘ ਸਰਾ (ਫੌਜੀ) ਅਚਾਨਕ ਮੋਗਾ ਵਿਚ ਸਦੀਵੀ ਵਿਛੋੜਾ ਦੇ ਗਏ। ਸ. ਗੁਰਦੇਵ ਸਿੰਘ ਲੰਮਾ ਸਮਾਂ ਕੈਨੇਡਾ ਰਹਿਣ ਤੋ ਬਾਅਦ ਅੱਜਕੱਲ੍ਹ ਮੋਗਾ ਵਿਖੇ ਰਹਿ ਰਹੇ ਸਨ। ਉਹ ਨਾਵਲਕਾਰ ਜਰਨੈਲ ਸਿੰਘ ਸੇਖਾ ਦੇ ਛੋਟੇ ਭਰਾ ਤੇ ਪੰਜਾਬੀ ਕਹਾਣੀਕਾਰ, ਨਾਵਲਕਾਰ ਦਵਿੰਦਰ ਸੇਖਾ, ਹਰਪ੍ਰੀਤ ਸੇਖਾ ਤੇ ਨਵਨੀਤ ਸੇਖਾ ਦੇ ਚਾਚਾ ਜੀ ਸਨ। ਉਨ੍ਹਾਂ ਦੇ ਦਿਹਾਂਤ ‘ਤੇ ਕੈਨੇਡਾ ਦੀ ਕੇਂਦਰੀ ਮੰਤਰੀ ਰੂਬੀ ਸਹੋਤਾ, ਮਨਿੰਦਰ ਸਿੱਧੂ, ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ, ਮੈਂਬਰ ਪਾਰਲੀਮੈਂਟ ਅਮਰਜੀਤ ਗਿੱਲ, ਸਾਬਕਾ ਮੈਂਬਰ ਪਾਰਲੀਮੈਂਟ ਗੁਰਬਖਸ ਸਿੰਘ ਮੱਲ੍ਹੀ, ਸਾਬਕਾ ਕੇਂਦਰੀ ਮੰਤਰੀ ਅਮਰਜੀਤ ਸੋਹੀ ਅਤੇ ਓਨਟਾਰੀਓ ਦੇ ਮੰਤਰੀ ਪ੍ਰਬਮੀਤ ਸਰਕਾਰੀਆ, ਵਿਧਾਇਕ ਅਮਰਜੋਤ ਸੰਧੂ, ਵਿਧਾਇਕ ਹਰਦੀਪ ਗਰੇਵਾਲ, ਬਰੈਂਪਟਨ ਦੇ ਮੇਅਰ ਪੈਟਿਰਕ ਬਰਾਊਨ, ਡਿਪਟੀ ਮੇਅਰ ਹਰਕੀਰਤ ਸਿੰਘ, ਪੰਜਾਬੀ ਜਾਗਰਣ ਦੇ ਸੰਪਾਦਕ ਵਰਿੰਦਰ ਵਾਲੀਆ, ਬਾਬੂ ਸ਼ਾਹੀ ਦੇ ਸੰਪਾਦਕ ਬਲਜੀਤ ਬੱਲੀ, ਚੜ੍ਹਦੀ ਕਲਾ ਤੋਂ ਦਰਸ਼ਨ ਸਿੰਘ ਦਰਸ਼ਕ, ਹਮਦਰਦ ਗਰੁੱਪ ਦੇ ਅਮਰ ਸਿੰਘ ਭੁੱਲਰ, ਪੰਜਾਬ ਸਟਾਰ ਦੇ ਗੁਰਸਿਮਰਤ ਗਰੇਵਾਲ, ਲਖਵਿੰਦਰ ਸੰਧੂ, ਸ਼ਮਸ਼ੇਰ ਗਿੱਲ ਏ.ਟੀ.ਐੱਨ., ਕੈਨੇਡਾ ਤੋਂ ਅਮਰਜੀਤ ਸੰਘਾ, ਏਕਮ ਟੀ.ਵੀ. ਤੋਂ ਅਮਰਜੀਤ ਰਾਏ, ਰੈੱਡ ਐੱਫ.ਐੱਮ. ਤੋਂ ਸ਼ਮੀਲ ਜਸ਼ਵੀਰ, ਪ੍ਰਾਇਮ ਏਸੀਆ ਤੋਂ ਸਵਰਨ ਟਹਿਣਾ ਤੇ ਹਰਮਨ ਥਿੰਦ ਪੰਜਾਬੀ ਲਹਿਰਾਂ ਤੋਂ ਸਤਿੰਦਰਪਾਲ ਸਿੱਧਵਾਂ, ਅਜੀਤ ਜਲੰਧਰ ਤੋਂ ਸਤਪਾਲ ਜੌਹਲ, ਹਰਜੀਤ ਬਾਜਵਾ, ਗਾਉਂਦਾ ਪੰਜਾਬ ਦੇ ਜਗਿੰਦਰ ਬਾਸੀ, ਤਹਿਲਕਾ ਤੋਂ ਅਮਰ ਪੱਡਾ, ਦੇਸ਼ ਵਿਦੇਸ਼ ਟਾਈਮਜ ਤੋਂ ਇੰਦਰਜੀਤ ਗਿੱਲ ਮੁੱਲ੍ਹਾਂਪੁਰ, ਪੰਜਾਬੀ ਅਖ਼ਬਾਰ ਤੋਂ ਹਰਬੰਸ ਬੁੱਟਰ, ਪੰਜਾਬੀ ਨਿਊਜ਼ ਤੋਂ ਸੁਖਨੈਬ ਸਿੱਧੂ, ਸਾਬਕਾ ਕੌਂਸਲਰ ਵਿੱਕੀ ਢਿੱਲੋਂ, ਜੀਵਨ ਗਿੱਲ, ਕੌਂਸਲਰ ਨਵਜੀਤ ਬਰਾੜ, ਆਪ ਆਗੂ ਤੇ ਮੀਡੀਆ ਇੰਚਾਰਜ ਬਲਤੇਜ ਪੰਨੂ, ਪੰਜਾਬ ਬੀ.ਸੀ. ਵਿੰਗ ਦੇ ਚੇਅਰਮੈਨ ਡਾਕਟਰ ਮਲਕੀਤ ਥਿੰਦ, ਮੋਗਾ ਦੇ ਕਾਂਗਰਸੀ ਆਗੂ ਭੁਪਿੰਦਰ ਸਿੰਘ ਸਾਹੋਕੇ, ਕਮਲਜੀਤ ਬਰਾੜ ਖੋਟੇ, ਹਰਦੀਸ਼ ਸੇਖਾ, ਗਾਇਕ ਨਿਰਮਲ ਸਿੱਧੂ, ਕੁਲਵਿੰਦਰ ਕੰਵਲ, ਦਿਲਖੁਸ਼ ਥਿੰਦ, ਗਿੱਲ ਹਰਦੀਪ, ਚਰਨਜੀਤ ਸਲੀਣਾ, ਸਾਹਿਤਕਾਰ ਗੁਰਭਜਨ ਗਿੱਲ, ਸਟੇਜ ਸੰਚਾਲਕ ਡਾ. ਨਿਰਮਲ ਜੌੜਾ, ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਜਸਵੰਤ ਜ਼ਫਰ, ਲੇਖਕ ਨਿੰਦਰ ਘੁਗਿਆਣਵੀ, ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਗੀਤਕਾਰ ਮੱਖਣ ਬਰਾੜ ਮੱਲਕੇ, ਕਬੱਡੀ ਖਿਡਾਰੀ ਗੁਰਦਿਲਬਾਗ ਬਾਘਾ, ਡਾਕਟਰ ਰਾਜਦੁਲਾਰ ਸਿੰਘ, ਸਰਪੰਚ ਦਰਸ਼ਨ ਸਿੰਘ ਸੋਹੀ ਸੇਖਾ ਕਲਾਂ, ਸਰਪੰਚ ਕੁਲਦੀਪ ਸਿੰਘ ਬਰਾੜ ਮੱਲਕੇ, ਤਰਕਸ਼ੀਲ ਆਗੂ ਬਲਵਿੰਦਰ ਬਰਨਾਲਾ, ਡਾਕਟਰ ਬਲਵਿੰਦਰ ਸਿੰਘ ਰੇਡੀਓ ਸਰਗਮ, ਸਮੇਤ ਓਨਟਾਰੀਓ ਦੀਆਂ ਗੁਰਦੁਆਰਾ ਕਮੇਟੀਆਂ ਤੇ ਕਬੱਡੀ ਕਲੱਬਾਂ ਸਮੇਤ ਬਹੁਤ ਸ਼ਖਸੀਅਤਾਂ ਨੇ ਸੇਖਾ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਸ. ਗੁਰਦੇਵ ਸਿੰਘ ਸੇਖਾ ਦੀ ਮੌਤ ਦੀ ਖ਼ਬਰ ਸੁਣਦਿਆਂ ਬਲਜਿੰਦਰ ਸੇਖਾ ਤੇ ਅਮਰੀਕਾ ਤੋਂ ਉਨ੍ਹਾਂ ਦੀ ਭੈਣ ਹਰਦੀਪ ਕੌਰ ਪੰਜਾਬ ਰਵਾਨਾ ਹੋ ਗਏ ਹਨ। ਜਿੱਥੇ ਸਰਦਾਰ ਗੁਰਦੇਵ ਸਿੰਘ ਨਮਿਤ ਅੰਤਿਮ ਅਰਦਾਸ ਤੇ ਪਾਠ ਦਾ ਭੋਗ ਮੋਗਾ ਵਿਖੇ ਪਾਏ ਜਾਣਗੇ।