– ਪਟੀਸ਼ਨਕਰਤਾ ਵੱਲੋਂ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਐੱਸ.ਆਈ.ਟੀ. ਬਣਾ ਕੇ ਜਾਂਚ ਦੀ ਮੰਗ
– ਵੀਡੀਓ ਦੀ ਸੱਚਾਈ ਦਾ ਪਤਾ ਲਗਾਉਣ ਲਈ ਕਿਹਾ
ਕੋਲਕਾਤਾ, 14 ਮਈ (ਪੰਜਾਬ ਮੇਲ)- ਪੱਛਮੀ ਬੰਗਾਲ ਦੇ ਸੰਦੇਸ਼ਖਲੀ ਵਿੱਚ ਜ਼ਮੀਨ ਹੜੱਪਣ ਅਤੇ ਔਰਤਾਂ ਵਿਰੁੱਧ ਜਿਨਸੀ ਸ਼ੋਸ਼ਣ ਸਬੰਧੀ ਵਾਇਰਲ ਵੀਡੀਓ ਦਾ ਮਾਮਲਾ ਸੁਪਰੀਮ ਕੋਰਟ ਵਿਚ ਪਹੁੰਚ ਗਿਆ ਹੈ। ਇਸ ਸਬੰਧੀ ਇੱਕ ਔਰਤ ਨੇ ਸਰਵਉੱਚ ਅਦਾਲਤ ਵਿਚ ਪਟੀਸ਼ਨ ਦਾਇਰ ਕਰਕੇ ਸਿੱਟ ਬਣਾ ਕੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।
ਮਹਿਲਾ ਦੇ ਵਕੀਲ ਉਦੈਦਿੱਤਿਆ ਬੈਨਰਜੀ ਨੇ ਅਦਾਲਤ ਨੂੰ ਦੱਸਿਆ ਕਿ ਸੰਦੇਸ਼ਖਲੀ ਮਾਮਲੇ ਦੀਆਂ ਕਈ ਵੀਡੀਓ ਵਾਇਰਲ ਹੋਈਆਂ ਹਨ। ਇਸ ‘ਚ ਇਕ ਵਿਅਕਤੀ ਇਹ ਖੁਲਾਸਾ ਕਰ ਰਿਹਾ ਹੈ ਕਿ ਟੀ.ਐੱਮ.ਸੀ. ਆਗੂ ਸ਼ਾਹਜਹਾਂ ਸ਼ੇਖ ‘ਤੇ ਲੱਗੇ ਜਬਰ ਜਨਾਹ ਦੇ ਦੋਸ਼ ਝੂਠੇ ਸਨ। ਭਾਜਪਾ ਆਗੂ ਸੁਵੇਂਦੂ ਅਧਿਕਾਰੀ ਦੀਆਂ ਹਦਾਇਤਾਂ ‘ਤੇ ਉਸ ‘ਤੇ ਝੂਠੇ ਦੋਸ਼ ਲਾਏ ਗਏ ਸਨ। ਪਟੀਸ਼ਨਕਰਤਾ ਨੇ ਅਦਾਲਤ ਤੋਂ ਮੰਗ ਕੀਤੀ ਕਿ ਵਾਇਰਲ ਵੀਡੀਓ ਦੀ ਸੱਚਾਈ ਦਾ ਪਤਾ ਲਗਾਉਣ ਲਈ ਜਾਂਚ ਹੋਣੀ ਚਾਹੀਦੀ ਹੈ। ਇਸ ਲਈ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਐੱਸ.ਆਈ.ਟੀ. ਬਣਾਈ ਜਾਣੀ ਚਾਹੀਦੀ ਹੈ।