-ਕੇਂਦਰ ਤੇ ਡੀ.ਜੀ.ਸੀ.ਏ. ਤੋਂ ਜਵਾਬ ਤਲਬ; ਅਗਲੀ ਸੁਣਵਾਈ 23 ਫਰਵਰੀ ਨੂੰ
ਨਵੀਂ ਦਿੱਲੀ, 20 ਜਨਵਰੀ (ਪੰਜਾਬ ਮੇਲ)- ਸੁਪਰੀਮ ਕੋਰਟ ਨੇ ਹਵਾਈ ਕਿਰਾਇਆਂ ਵਿਚ ‘ਅਣਕਿਆਸੇ ਉਤਰਾਅ-ਚੜ੍ਹਾਅ’ ‘ਤੇ ਸਖ਼ਤ ਰੁਖ ਅਪਣਾਉਂਦਿਆਂ ਕਿਹਾ ਕਿ ਅਦਾਲਤ ਇਸ ਮਾਮਲੇ ਵਿਚ ਜ਼ਰੂਰ ਦਖਲ ਦੇਵੇਗੀ। ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ ਕਿਹਾ ਕਿ ਤਿਉਹਾਰਾਂ ਅਤੇ ਖਾਸ ਮੌਕਿਆਂ ‘ਤੇ ਏਅਰਲਾਈਨਾਂ ਵੱਲੋਂ ਮਨਮਰਜ਼ੀ ਨਾਲ ਕਿਰਾਏ ਵਧਾਉਣਾ ਯਾਤਰੀਆਂ ਦਾ ਸ਼ੋਸ਼ਣ ਹੈ। ਅਦਾਲਤ ਨੇ ਕੇਂਦਰ ਸਰਕਾਰ ਅਤੇ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀ.ਜੀ.ਸੀ.ਏ.) ਨੂੰ ਇਸ ਸਬੰਧੀ ਦਾਇਰ ਜਨਹਿੱਤ ਪਟੀਸ਼ਨ (ਪੀ.ਆਈ.ਐੱਲ.) ‘ਤੇ ਜਵਾਬ ਦੇਣ ਲਈ ਕਿਹਾ ਹੈ।
ਬੈਂਚ ਨੇ ‘ਕੁੰਭ ਮੇਲੇ’ ਦਾ ਹਵਾਲਾ ਦਿੰਦਿਆਂ ਕਿਹਾ ਕਿ ਪ੍ਰਯਾਗਰਾਜ ਅਤੇ ਜੋਧਪੁਰ ਦੀਆਂ ਉਡਾਣਾਂ ਦੇ ਕਿਰਾਏ ਅਸਮਾਨੀ ਚੜ੍ਹੇ ਹੋਏ ਹਨ। ਵਧੀਕ ਸੌਲੀਸਿਟਰ ਜਨਰਲ ਅਨਿਲ ਕੌਸ਼ਿਕ ਨੇ ਜਵਾਬ ਦੇਣ ਲਈ ਸਮਾਂ ਮੰਗਿਆ, ਜਿਸ ‘ਤੇ ਅਦਾਲਤ ਨੇ ਸੁਣਵਾਈ 23 ਫਰਵਰੀ ‘ਤੇ ਪਾ ਦਿੱਤੀ।
ਸੁਪਰੀਮ ਕੋਰਟ ਦਾ ਹਵਾਈ ਕਿਰਾਇਆਂ ‘ਚ ਵਾਧੇ ‘ਤੇ ਸਖਤ ਰੁਖ਼

